ਜਲੰਧਰ (ਅਨਿਲ ਪਾਹਵਾ)–ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਲਾਏ ਲੜੀਵਾਰ ਖੂਨਦਾਨ ਕੈਂਪਾਂ ਤਹਿਤ ਜਲੰਧਰ ਵਿਚ ਬੀਤੇ ਐਤਵਾਰ 11 ਸਤੰਬਰ ਨੂੰ ਜੋਸ਼ੀ ਹਸਪਤਾਲ ਤੇ ਟਰੌਮਾ ਸੈਂਟਰ ਕਪੂਰਥਲਾ ਚੌਕ ਵਿਚ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਕੈਂਪ ਦਾ ਸ਼ੁੱਭਆਰੰਭ ਜੋਸ਼ੀ ਹਸਪਤਾਲ ਦੀ ਮੁਖੀ ਡਾ. ਨੀਲਮ ਜੋਸ਼ੀ ਅਤੇ ਮੁਕੇਸ਼ ਜੋਸ਼ੀ ਨੇ ਕੀਤਾ। ਇਸ ਦੌਰਾਨ ਉਨ੍ਹਾਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ : ਘਰਵਾਲੀ ਦੇ ਬੇਗਾਨੇ ਮੁੰਡੇ ਨਾਲ ਸੀ ਸੰਬੰਧ, ਪੇਕਿਆਂ ਬਹਾਨੇ ਕਰ ਗਈ ਕਾਰਾ, ਪਤੀ ਲਈ ਜਰਨਾ ਹੋ ਗਿਆ ਔਖਾ
ਇਸ ਪ੍ਰੋਗਰਾਮ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ, ਡਾ. ਵਰੁਣ ਜੋਸ਼ੀ, ਡਾ. ਯਸ਼ ਸ਼ਰਮਾ, ਬਾਬਾ ਬਾਲਕ ਨਾਥ ਮੰਦਿਰ ਕਿਸ਼ਨਪੁਰਾ ਦੇ ਪ੍ਰਧਾਨ ਮੰਗਤ ਸ਼ਰਮਾ, ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਅਸ਼ਵਨੀ ਅਗਰਵਾਲ, ਜੋਗਿੰਦਰ ਪਾਲ ਸ਼ਰਮਾ, ਸਾਬਕਾ ਕੌਂਸਲਰ ਗੁਰਵਿੰਦਰਪਾਲ ਸਿੰਘ, ਨਰਸਿੰਗ ਸਕਿਓਰਿਟੀ ਤੋਂ ਵਿਸ਼ਾਲ ਲੂੰਬਾ ਅਤੇ ਕਮਲਜੀਤ ਸੋਨੀ ਮੁੱਖ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਲਾਲਾ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਵੱਡੀ ਖ਼ਬਰ, ਇਨ੍ਹਾਂ 7 ਜ਼ਿਲ੍ਹਿਆਂ ਲਈ ਜਾਰੀ ਹੋਇਆ Alert
ਖੂਨਦਾਨ ਕੈਂਪ ਦੌਰਾਨ ਜੋਸ਼ੀ ਹਸਪਤਾਲ ਦੇ ਬਲੱਡ ਸੈਂਟਰ ਦੇ ਮੁਖੀ ਡਾ. ਹਿਮਾਂਸ਼ੂ ਵਾਲੀਆ ਦੀ ਟੀਮ ਨੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੇ ਸਾਰੇ ਲੋਕਾਂ ਦੀ ਪਹਿਲਾਂ ਜਾਂਚ ਕੀਤੀ ਅਤੇ ਸਿਹਤਮੰਦ ਲੋਕਾਂ ਤੋਂ 32 ਯੂਨਿਟ ਖੂਨ ਇਕੱਤਰ ਕੀਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਬ, ਨਿੰਮ, ਪਿੱਪਲ ਤੇ ਬੋਹੜ ਦੇ ਦਰੱਖਤਾਂ ਨੂੰ ਕੱਟਣ ’ਤੇ ਲੱਗੀ ਪਾਬੰਦੀ, ਹੁਕਮ ਜਾਰੀ
NEXT STORY