ਗੜ੍ਹਸ਼ੰਕਰ (ਭਾਰਦਵਾਜ)-ਮਾਹਿਲਪੁਰ ਪੁਲਸ ਦੇ ਐੱਸ. ਆਈ. ਕਰਨਦੀਪ ਨੇ ਪੁਲਸ ਨੂੰ ਦੇਖ ਕੇ ਨਸ਼ੇ ਦੀਆਂ ਗੋਲ਼ੀਆਂ ਖਾਣ ਵਾਲੇ 2 ਵਿਅਕਤੀਆਂ ਰਾਕੇਸ਼ ਕੁਮਾਰ ਉਰਫ਼ ਸੋਨੂੰ ਅਤੇ ਅਵਤਾਰ ਸਿੰਘ ਉਰਫ਼ ਮੋਨੂੰ ਵਾਸੀਆਨ ਬਿਲਾਸਪੁਰ ਥਾਣਾ ਚੱਬੇਵਾਲ ਨੂੰ ਕਾਬੂ ਕਰਕੇ ਥਾਣਾ ਮਾਹਿਲਪੁਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ ਮਾਰੀ ਛਾਲ
ਦਰਜ ਕੇਸ ਮੁਤਾਬਕ ਐੱਸ. ਆਈ. ਪੁਲਸ ਪਾਰਟੀ ਨਾਲ਼ ਚੈਕਿੰਗ ਕਰ ਰਹੇ ਸਨ ਜਦੋਂ ਉਹ ਲੰਗੇਰੀ ਰੋਡ ਲਾਗੇ ਮੌਜੂਦ ਸੀ ਤਾਂ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਕੇਸ਼ ਕੁਮਾਰ ਉਰਫ਼ ਸੋਨੂੰ ਅਤੇ ਅਵਤਾਰ ਸਿੰਘ ਉਰਫ਼ ਮੋਨੂੰ, ਜੋ ਇਸ ਵਕਤ ਲੰਗੇਰੀ ਰੋਡ ਮਾਹਿਲਪੁਰ ਤੋਂ ਪੀਰ ਬਾਬਾ ਨਗੱਜੇ ਸ਼ਾਹ ਜੀ ਦੀ ਜਗ੍ਹਾ ਨੂੰ ਜਾਦੇ ਚੁਰਸਤੇ ’ਚ ਰੋਡ ਲਾਗੇ ਉਗੀਆ ਝਾੜੀਆ ’ਚ ਬੈਠੇ ਨਸ਼ੇ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਕਤ ਨਸ਼ੇ ਦਾ ਸੇਵਨ ਕਰਦੇ ਕਾਬੂ ਆ ਸਕਦੇ ਹਨ। ਇਸ ਦੇ ਬਾਅਦ ਪੁਲਸ ਪਾਰਟੀ ਨੂੰ ਝਾੜੀਆਂ ’ਚ 2 ਵਿਅਕਤੀ ਬੈਠੇ ਵਿਖਾਈ ਦਿੱਤੇ, ਜਿਨ੍ਹਾਂ ਨੇ ਆਪਣੇ-ਆਪਣੇ ਹੱਥਾਂ 'ਤੇ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਸਨ ਅਤੇ ਜੋ ਉਕਤ ਦੋਵੇਂ ਵਿਅਕਤੀਆਂ ਨੇ ਸਾਹਮਣੇ ਤੋਂ ਆਉਂਦੀ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਹੱਥਾਂ 'ਤੇ ਰੱਖੀਆਂ ਨਸ਼ੀਲੀਆਂ ਗੋਲੀਆਂ ਮੂੰਹ ’ਚ ਪਾ ਕੇ, ਪਾਣੀ ਪੀ ਕੇ ਦੋੜਨ ਲੱਗੇ। ਜਿਸ ਨੂੰ ਐੱਸ. ਆਈ. ਨੇ ਬੜੀ ਮੁਸਤੈਦੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਮੱਕਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ : ਘਰੇਲੂ ਗੈਸ ਨੂੰ ਲੈ ਕੇ ਸਰਕਾਰ ਦਾ ਨਵਾਂ ਫਰਮਾਨ, ਇਨ੍ਹਾਂ ਲੋਕਾਂ ਦੀ 15 ਤੋਂ ਰਸੋਈ ਗੈਸ ਦੀ ਸਪਲਾਈ ਹੋਵੇਗੀ ਬੰਦ
NEXT STORY