ਫਗਵਾੜਾ (ਜਲੋਟਾ)- ਥਾਣਾ ਸਤਨਾਮਪੁਰਾ ਦੀ ਪੁਲਸ ਨੇ ਲਾਅ ਗੇਟ ਅਤੇ ਪਿੰਡ ਮਿਹੇੜੂ ਖੇਤਰ 'ਚ ਛਾਪੇਮਾਰੀ ਕਰਦੇ 2 ਨੌਜਵਾਨਾਂ ਨੂੰ ਰੰਗੇ ਹੱਥੀਂ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਜਦੋਂ ਪੁਲਸ ਟੀਮ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਮਿਹੇੜੂ ਕੋਲ ਸਰਕਾਰੀ ਸਕੂਲ ਹਰਦਾਸਪੁਰ ਰੋਡ ਵੱਲ ਜਾ ਰਹੀ ਸੀ ਤਾਂ ਬਿਨਾਂ ਸ਼ਟਰ ਵਾਲੀ ਇਕ ਦੁਕਾਨ ਦੇ ਬਾਹਰ ਝਾੜੀਆਂ 'ਚ 2 ਨੌਜਵਾਨ ਸ਼ੱਕੀ ਹਾਲਤ ’ਚ ਬੈਠੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ
ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਰਾਕੇਸ਼ ਕੁਮਾਰ (ਨਿਵਾਸੀ ਪਿੰਡ ਮਿਹੇੜੂ, ਫਗਵਾੜਾ) ਅਤੇ ਮਿਥੁਨ ਕੁਮਾਰ (ਮੂਲ ਨਿਵਾਸੀ ਪੂਰਨੀਆ, ਬਿਹਾਰ, ਹਾਲ ਨਿਵਾਸੀ ਲਾਅ ਗੇਟ, ਫਗਵਾੜਾ) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਐਲੂਮੀਨੀਅਮ ਫੋਇਲ ਪੇਪਰ, ਲਾਈਟਰ ਅਤੇ ਧੂੰਆਂ ਖਿੱਚਣ ਲਈ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਹੈਰੋਇਨ ਦੇ ਨਸ਼ੇ ਦੇ ਆਦੀ ਹਨ। ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਹਿਸੀਲਦਾਰ ਭੀਮ ਸੈਨ ਦੇ ਛਾਪੇ ਤੋਂ ਪਹਿਲਾਂ ਹੀ 'ਗਾਇਬ ਹੋਏ' ਪ੍ਰਾਈਵੇਟ ਕਰਿੰਦੇ! ਸਵਾਲਾਂ ਦੇ ਘੇਰੇ 'ਚ ਪੂਰਾ ਸਿਸਟਮ
NEXT STORY