ਬੰਗਾ (ਰਾਕੇਸ਼ ਅਰੋੜਾ)-ਬੰਗਾ ਨਵਾਂਸ਼ਹਿਰ ਮੁੱਖ ਮਾਰਗ 'ਤੇ ਸਥਿਤ ਗੁਰੂ ਨਾਨਕ ਕਾਲਜ ਫਾਰ ਵੀਮੈਨ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸਕੂਟਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਸਕੂਲੀ ਵਿਦਿਆਰਥਣਾਂ ਦੇ ਫੱਟੜ ਹੋ ਗਈਆਂ। ਮੌਕੇ ਤੋਂ ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਚਰਨ ਕੰਵਲ ਦੀਆਂ ਦੋ ਵਿਦਿਆਰਥਣਾਂ ਇਸ਼ਪ੍ਰੀਤ ਕੌਰ ਪੁੱਤਰੀ ਮਨੋਹਰ ਸਿੰਘ ਨਿਵਾਸੀ ਪੱਲੀ ਉੱਚੀ ਅਤੇ ਤਰਲੀਨ ਕੌਰ ਨਿਵਾਸੀ ਪਿੰਡ ਖਟਕੜ ਖੁਰਦ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਸਕੂਲ ਤੋਂ ਛੁੱਟੀ ਉਪਰੰਤ ਆਪਣੇ ਘਰ ਨੂੰ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਜਿਵੇਂ ਹੀ ਉਪਰੋਤਕ ਦੋਵੇਂ ਗੁਰੂ ਨਾਨਕ ਕਾਲਜ ਫਾਰ ਵੀਮੈਨ ਨੇੜੇ ਪੁੱਜੀਆ ਤਾਂ ਪਿੱਛੇ ਤੋਂ ਨਵਾਂਸ਼ਹਿਰ ਵਾਲੀ ਸਾਈਡ ਤੋਂ ਚੰਡੀਗੜ੍ਹ ਤੋਂ ਜਲੰਧਰ ਨੂੰ ਜਾ ਰਹੀ ਬੱਸ ਨੰਬਰ ਪੀ. ਬੀ. 08 ਸੀ-ਐਕਸ 82 39 ਜਿਸ ਨੂੰ ਜਸਵੰਤ ਸਿੰਘ ਪੁੱਤਰ ਭੋਲਾ ਸਿੰਘ ਨਿਵਾਸੀ ਸਿਰਸਾ ਅਤੇ ਉਸ ਨਾਲ ਉਸ ਦਾ ਕੰਡਕਟਰ ਸਾਥੀ ਜਗਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਨਸੀਰੇਵਾਲਾ ਮੋਗਾ ਚਲਾ ਰਹੇ ਸਨ। ਉਨ੍ਹਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਦੋਵੇਂ ਵਿਦਿਆਰਥਣਾਂ ਹੇਠਾਂ ਜ਼ਮੀਨ 'ਤੇ ਡਿੱਗ ਪਈਆਂ ਅਤੇ ਜ਼ਖ਼ਮੀ ਹੋ ਗਈਆ। ਮੌਕੇ 'ਤੇ ਇਕੱਠੇ ਹੋਏ ਲੋਕਾਂ ਅਤੇ ਹੋਰ ਸਕੂਲੀ ਬੱਚਿਆਂ ਵੱਲੋਂ ਦੋਹਾਂ ਨੂੰ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਸਮੇਤ ਬਸ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਭਲਕੇ ਚੰਨੀ ਧੜੇ ਨਾਲ ਭੂਪੇਸ਼ ਬਘੇਲ ਦੀ ਮੁਲਾਕਾਤ, ਚੰਨੀ ਦੇ ਘਰ ਜਾਣ ਦੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
NEXT STORY