ਜਲੰਧਰ (ਸੋਨੂੰ)- ਨਕੋਦਰ ਨੇੜੇ ਚੱਕ ਵੈਂਡਲ ਪਿੰਡ 'ਚ ਅੱਜ ਸਵੇਰੇ ਦੋ ਸਕੂਲ ਬੱਸਾਂ ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਬੱਸ ਸੜਕ 'ਤੇ ਪਲਟ ਗਈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਂਬਰਿਜ ਸਕੂਲ ਦਾ ਬੱਸ ਡਰਾਈਵਰ ਟੀ-ਪੁਆਇੰਟ ਤੋਂ ਆਪਣੀ ਬੱਸ ਲੈ ਕੇ ਨਿਕਲ ਚੁੱਕਾ ਸੀ ਅਤੇ ਸਾਈਡ 'ਚੇ ਗੱਡੀ ਖੜ੍ਹੀ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਮਾਨਵ ਸਹਿਯੋਗ ਸਕੂਲ ਬੱਸ ਦੇ ਡਰਾਈਵਰ ਨੇ ਕੈਂਬਰਿਜ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਬਰਿਜ ਸਕੂਲ ਬੱਸ ਸੜਕ ਦੇ ਕਿਨਾਰੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਪੂਰੀ ਘਟਨਾ ਦਾ ਸਭ ਤੋਂ ਵੱਡਾ ਬਚਾਅ ਇਹ ਸੀ ਕਿ ਹਾਦਸੇ ਸਮੇਂ ਕੋਈ ਵੀ ਸਕੂਲੀ ਬੱਚਾ ਬੱਸ 'ਚ ਨਹੀਂ ਸੀ। ਬੱਸਾਂ ਨੇ ਆਪਣੇ ਰੂਟ ਸ਼ੁਰੂ ਕੀਤੇ ਹੀ ਸਨ ਅਤੇ ਬੱਚਿਆਂ ਨੂੰ ਲੈਣ ਜਾ ਰਹੀਆਂ ਸਨ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
ਘਟਨਾ ਤੋਂ ਤੁਰੰਤ ਬਾਅਦ ਵੱਡੀ ਗਿਣਤੀ 'ਚ ਸਥਾਨਕ ਪਿੰਡ ਵਾਸੀ ਘਟਨਾ ਸਥਾਨ 'ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਮੁਸਤੈਦੀ ਵਿਖਾਉਂਦੇ ਹੋਏ ਸਥਿਤੀ ਨੂੰ ਸੰਭਾਲਿਆ ਅਤੇ ਗੱਡੀ ਵਿਚ ਫਸੇ ਡਰਾਈਵਰ ਅਤੇ ਕਲੀਨਰ ਨੂੰ ਸੁਰੱਖਿਅਤ ਬਾਹਰ ਕੱਢਿਆ। ਡਰਾਈਵਰ ਅਤੇ ਕਲੀਨਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਪੁਲਸ ਥਾਣੇ ਦੇ ਇੰਚਾਰਜ ਪਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਲਾਟਰੀ ਦਾ ਨਤੀਜਾ ਦੇਖ ਬੰਦੇ ਦੇ ਉੱਡੇ ਹੋਸ਼! ਪਿਲਾਉਣਾ ਪਿਆ ਨਿੰਬੂ ਪਾਣੀ, ਹੈਰਾਨ ਕਰੇਗੀ ਇਹ ਖ਼ਬਰ
NEXT STORY