ਜਲੰਧਰ (ਰਾਹੁਲ ਕਾਲਾ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਨਫਰੰਸ ’ਚ ਆਪਣੇ ਪੰਜਾਬ ਮਾਡਲ ਦੇ ਟੀਚੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ 6 ਮਹੀਨਿਆਂ ’ਚ ਪੰਜਾਬ ਦੀ ਤਸਵੀਰ ਬਦਲ ਦੇਣਗੇ। ਪੰਜਾਬ ਮਾਡਲ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਮੁੜ ਸੱਤਾ ’ਚ ਆਵੇਗੀ ਤਾਂ ਪੰਜਾਬ ਦੇ ਰੈਵੀਨਿਊ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਦਾ ਸੁਫ਼ਨਾ ਸਿਰਫ਼ ਮੇਰਾ ਨਹੀਂ ਸਗੋਂ ਪੂਰੇ ਪੰਜਾਬੀਆਂ ਦਾ ਸੁਫ਼ਨਾ ਹੈ।
ਇਹ ਵੀ ਪੜ੍ਹੋ : ਚੋਣਾਂ ਦੀ ਰਿਹਰਸਲ ’ਤੇ ਜਾ ਰਹੇ ਬੈਂਕ ਕੈਸ਼ੀਅਰ ਦੀ ਸੜਕ ਹਾਦਸੇ ਦੌਰਾਨ ਮੌਤ
ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਸਲੇ ਦਾ ਅਸਲ ਹੱਲ ਸੂਬੇ ਦੀ ਆਮਦਨ ’ਚ ਵਾਧੇ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ’ਤੇ GST ਨਹੀਂ ਹੈ ਅਤੇ ਵੈਟ ਲਗਾਉਣ ਨਾਲ ਪੰਜਾਬ ਦੇ ਖਜ਼ਾਨੇ ’ਚ ਪੈਸਾ ਆਵੇਗਾ। 20 ਤੋਂ 25 ਲੱਖ ’ਚ ਇਕ ਲਾਇੰਸੈਂਸ ਦੇਣ ’ਤੇ ਕਮਾਈ ਹੋਵੇਗੀ। ਇਸੇ ਤਰ੍ਹਾਂ 3000 ਕਰੋੜ ਰੁਪਏ ਰੇਤ ਤੋਂ 5000 ਕਰੋੜ ਕੇਬਲ ਤੋਂ ਅਤੇ 1500 ਕਰੋੜ ਰੁਪਏ ਟਰਾਂਸਪੋਰਟ ਤੋਂ ਕਮਾਈ ਹੋਵੇਗੀ। ਸਿੱਧੂ ਨੇ ਕਿਹਾ ਕਿ ਆਊਟ ਟੂ ਡੋਰ ਵਿਗਿਆਪਨ ਯੋਜਨਾ ਰਾਹੀਂ 1000 ਕਰੋੜ ਰੁਪਇਆ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਘੱਟੋ ਘੱਟ 100 ਦਿਨ ਚੱਲੇਗੀ ਅਤੇ ਵਿਧਾਨ ਸਭਾ ਦਾ ਆਪਣਾ ਇਕ ਟੀ.ਵੀ. ਹੋਵੇਗਾ। ਸਿੱਧੂ ਨੇ ਪੰਜਾਬ ਨੂੰ ਡਿਜੀਟਲ ਪੰਜਾਬ ਬਣਾਉਣ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ : ਸੰਗਰੂਰ ਤੋਂ ਨਰਿੰਦਰ ਭਰਾਜ ਨਾਲ ਜੱਗਬਾਣੀ ਦੀ ਖ਼ਾਸ ਇੰਟਰਵਿਊ ਜਾਣੋਂ ਉਨ੍ਹਾਂ ਦੀ ਜੀਵਨੀ ਬਾਰੇ
ਨਵਜੋਤ ਸਿੱਧੂ ਨੇ ਕਾਰਪੋਰੇਟ ਅਤੇ ਠੇਕਾ ਸਿਸਟਮ ਨੂੰ ਤੋੜਨ ਦੀ ਗੱਲ ਕਰਦਿਆਂ ਕਿਸਾਨਾਂ ਦੀ ਆਮਦਨੀ ’ਚ ਵਾਧੇ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਤੇਲ ਦੀ ਖ਼ਰੀਦ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਰਾਹੀਂ ਕਰਵਾਏਗੀ। ਚੌਲਾਂ ਤੋਂ ਅਸੀਂ ਫੂਡ ਪ੍ਰੋਸੈਸਿੰਗ ਕਰਾਂਗੇ। ਔਰਤਾਂ ਲਈ ਆਪਣੇ ਪਹਿਲੇ ਐਲਾਨਾਂ ਨੂੰ ਦੁਹਰਾਉਂਦਿਆਂ ਪੰਜਵੀਂ ਪਾਸ ਕੁੜੀ ਨੂੰ 5000 ਰੁਪਏ 8ਵੀਂ ਪਾਸ ਨੂੰ 8000 ਰੁਪਏ ਦਿੱਤੇ ਜਾਣਗੇ ਅਤੇ ਜ਼ਮੀਨ ਦੀ ਰਜਿਸਟਰੀ ਲਈ ਮਹਿਲਾਵਾਂ ਤੋਂ ਕੋਈ ਫੀਸ ਨਾ ਲੈਣ ਦਾ ਐਲਾਨ ਕੀਤਾ। ਕੁੜੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੂਟਰੀਆਂ ਲੁਧਿਆਣਾ ਤੋਂ ਬਣਵਾਈਆਂ ਜਾਣਗੀਆਂ।
ਸਿੱਧੂ ਨੇ ਵਪਾਰ ਬਾਰੇ ਗੱਲ ਕਰਦਿਆਂ ਕਿਹਾ ਕਿ 23 ਕਲਸਟਰ ਬਣਾਵਾਂਗੇ ਜਿੱਥੇ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ। ਮਨਰੇਗਾ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਦਿਹਾੜੀ 350 ਰੁਪਏ ਕੀਤੀ ਜਾਵੇਗੀ ਅਤੇ ਵਰਕਰਾਂ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਸਿਹਤ ਮਾਡਲ ’ਤੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਹਰ ਪੰਜਾਬ ਦਾ 5 ਲੱਖ ਦਾ ਬੀਮਾ ਸਰਕਾਰੀ ਹਸਪਤਾਲਾਂ ’ਚ 20 ਲੱਖ ਤੱਕ ਦੀ ਮੁਫ਼ਤ ਸਰਜਰੀ, ਸਿਟੀ ਸਕੈਨ ਆਦਿ ਟੈਸਟ ਹੋਣਗੇ। ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਅਸੀਂ 5 ਤਰ੍ਹਾਂ ਦੇ ਅਨਾਜ ਦੇਵਾਂਗੇ ਅਤੇ ਨਾਲ ਦਾਲ ਤੇ ਰਸੋਈ ਤੇਲ, ਮਿਡ-ਡੇ ਮੀਲ ’ਚ ਦੁੱਧ ਆਂਡੇ ਅਤੇ ਫਲ ਵੀ ਦੇਵਾਂਗੇ। ਸਿੱਖਿਆ ’ਤੇ ਬੋਲਦਿਆਂ ਉਨ੍ਹਾਂ 10 ਲੱਖ ਵਿਦਿਆਰਥੀਆਂ ਨੂੰ ਵਜ਼ੀਫਾ ਅਤੇ ਸਾਰੇ ਪ੍ਰਾਈਮਰੀ ਸਕੂਲਾਂ ਨੂੰ ਪੱਕੇ ਕਰਨ ਦਾ ਵੀ ਵਾਅਦਾ ਕੀਤਾ। ਸਿੱਧੂ ਨੇ 1 ਲੱਖ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ। ਜਲੰਧਰ ਨੂੰ ਮੈਡੀਕਲ ਟੂਰਿਜ਼ਮ ਅਤੇ ਖੇਡਾਂ ਦਾ ਸਮਾਨ ਬਣਾਉਣ ਦਾ ਹੱਬ ਵੀ ਐਲਾਨ ਕੀਤਾ। ਮਾਝਾ ਮਾਲਵਾ ਅਤੇ ਦੁਬਾਰਾ ’ਚ ਸਪੋਰਟਸ ਐਕਡਮੀ ਬਣਾਉਣ ਦਾ ਐਲਾਨ ਕਰਦਿਆਂ ਸਿੱਧੂ ਨੇ ਐੱਨ. ਆਰ. ਆਈਜ਼ ਲਈ ਵੀ ਵੱਡੇ ਦਾਅਵੇ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਐੱਨ.ਆਰ.ਆਈ. ਕਮਿਸ਼ਨ ਬਣਾਵਾਂਗੇ ਜਿੱਥੇ ਐੱਨ.ਆਰ.ਆਈਜ਼ ਦੇ ਹਰ ਤਰ੍ਹਾਂ ਦੇ ਮਸਲੇ 30 ਦਿਨਾਂ ’ਚ ਹੱਲ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਸੁਖਪਾਲ ਖਹਿਰਾ ਨੇ ਨਾਮਜ਼ਦਗੀ ਦਾਖ਼ਲ ਕਰਨ ਲਈ ਮੋਹਾਲੀ ਅਦਾਲਤ ਦਾ ਕੀਤਾ ਰੁਖ
NEXT STORY