ਕਰਤਾਰਪੁਰ (ਸਾਹਨੀ)- ਸਥਾਨਕ ਪੁਲਸ ਨੂੰ ਕਪੂਰਥਲਾ-ਕਰਤਾਰਪੁਰ ਰੋਡ ਨੇੜੇ ਪਿੰਡ ਫਾਜ਼ਲਪੁਰ ਸੜਕ ’ਤੇ ਕਮਾਦ ਦੇ ਖੇਤ ਦੇ ਕੰਡਿਓਂ ਇਕ ਅਣਪਛਾਤੀ ਕਰੀਬ 35 ਕੁ ਸਾਲ ਦੀ ਔਰਤ ਦੀ ਲਾਸ਼ ਮਿਲੀ ਹੈ, ਜਿਸ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਜਲੰਧਰ ਵਿੱਖੇ ਰਖਿਆ ਗਿਆ ਹੈ।
ਇਸ ਸਬੰਧੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਰਾਹਗੀਰ ਵਲੋਂ ਦਿੱਤੀ ਜਾਣਕਾਰੀ ’ਤੇ ਪੁਲਸ ਮੌਕੇ ’ਤੇ ਪੁੱਜੀ, ਜਿੱਥੇ ਅਣਪਛਾਤੀ ਔਰਤ, ਜਿਸ ਦੀ ਖੱਬੇ ਹੱਥ ਦੇ ਗੁੱਟ ’ਤੇ ਅੰਗਰੇਜ਼ੀ ਵਿਚ ਬਾਵਾ ਲਿਖਿਆ ਹੋਇਆ ਹੈ, ਉਸ ਦੇ ਨਾਲ ਦਿਲ ਦੀ ਤਸਵੀਰ ਬਣੀ ਹੈ। ਗੁਟ ’ਤੇ ਏ.ਕੇ. 47 ਦੀ ਤਸਵੀਰ ਵੀ ਬਣੀ ਹੈ।
ਇਹ ਵੀ ਪੜ੍ਹੋ- ਜਲੰਧਰ ਨਗਰ ਨਿਗਮ 'ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ 'ਤੇ ਹੋਇਆ ਮੰਥਨ
ਉਨ੍ਹਾਂ ਦੱਸਿਆ ਕਿ ਔਰਤ ਨੇ ਟਰੈਕ ਸੂਟ ਨੇਵੀ ਬਲੀਊ ਰੰਗ ਦਾ ਨਾਇਟ ਸੂਟ ਪਾਇਆ ਹੋਇਆ ਹੈ ਅਤੇ ਪੈਰਾਂ ਵਿਚ ਜ਼ੁਰਾਬਾਂ ਵੀ ਹਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਔਰਤ ਦੀ ਹੋਰ ਕੋਈ ਪਛਾਣ ਨਹੀਂ ਮਿਲੀ ਤੇ ਇਹ ਪ੍ਰਵਾਸੀ ਔਰਤ ਵੀ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ 72 ਘੰਟੇ ਦੀ ਮਿਆਦ ਤੋ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਹੋਰ ਮੌਤ ਦੇ ਕਾਰਨ ਆਦਿ ਦਾ ਪਤਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨਗਰ ਨਿਗਮ ’ਚ ਮੇਅਰਸ਼ਿਪ ਨੂੰ ਲੈ ਕੇ ਫਸਿਆ ਪੇਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਨਗਰ-ਨਿਗਮ 'ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ 'ਤੇ ਹੋਇਆ ਮੰਥਨ
NEXT STORY