ਜਲੰਧਰ (ਮਹੇਸ਼) : ਥਾਣਾ ਪਤਾਰਾ ਦੇ ਮੁਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਦੀ ਟੀਮ ਨੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਇਆਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਹਨ।
ਡੀ. ਐੱਸ. ਪੀ. ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਦਸੰਬਰ ਨੂੰ ਵਿਜੇ ਪਵਾਰ ਪੁੱਤਰ ਵਿਸ਼ਵਾਸ ਪਵਾਰ ਵਾਸੀ ਪਿੰਡ ਮੀਰਪੁਰ ਗੰਦੇਵਾਡ, ਡਾਕਖਾਨਾ ਜੱਟਵਾਲਾ, ਜ਼ਿਲ੍ਹਾ ਸਹਾਰਨਪੁਰ (ਯੂ. ਪੀ.) ਹਾਲ ਵਾਸੀ ਤੱਲ੍ਹਣ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਨੇ ਥਾਣਾ ਪਤਾਰਾ ਆ ਕੇ ਬਿਆਨ ਲਿਖਾਇਆ ਸੀ ਕਿ ਉਹ ਮਹਿਕਮਾ ਬਿਜਲੀ ਵਿਭਾਗ ਵਿਚ ਜੇ. ਈ ਹੈ। ਉਸ ਨੇ 20 ਦਸੰਬਰ ਨੂੰ ਮੋਟਰਸਾਈਕਲ ਨੰਬਰੀ ਪੀ ਬੀ-11-ਏ. ਐੱਸ. 6175 ਮਾਰਕਾ ਸਪਲੈਂਡਰ ਪਿੰਡ ਤੱਲ੍ਹਣ ਕਾਲੋਨੀ, ਕੰਪਲੇਂਟ ਸੈਂਟਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ, ਜਿਸ ਨੂੰ ਮੁਲਜ਼ਮ ਅੰਮ੍ਰਿਤਪ੍ਰੀਤ ਸਿੰਘ ਵਾਸੀ ਮੁਜ਼ੱਫਰਪੁਰ ਅਤੇ ਨਾਈ ਮਿਆਂ ਵਾਸੀ ਪਿੰਡ ਬੇਗਮਪੁਰਾ, ਥਾਣਾ ਪਤਾਰਾ ਚੋਰੀ ਕਰ ਕੇ ਲੈ ਗਏ ਸਨ, ਜਿਸ ’ਤੇ ਕਾਰਵਾਈ ਕਰਦੇ ਹੋਏ ਪਤਾਰਾ ਪੁਲਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮਾਂ ਵੱਲੋਂ ਚੋਰੀ ਕੀਤੇ ਹੋਏ 4 ਮੋਟਰਸਾਈਕਲਾਂ (ਚਾਰੇ ਮਾਰਕਾ ਸਪਲੈਂਡਰ) ਸਮੇਤ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਪਤਾਰਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਮੁਲਜ਼ਮਾਂ ਨੂੰ ਮੰਗਲਵਾਰ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਘਰ 'ਚ ਪਵਾਏ ਵੈਣ, ਗੱਡੀਆਂ ਦੇ ਉੱਡੇ ਪਰਖੱਚੇ, ਮਾਂ ਦੀਆਂ ਅੱਖਾਂ ਸਾਹਮਣੇ ਮਾਸੂਮ ਧੀ ਦੀ ਹੋਈ ਮੌਤ
NEXT STORY