ਜਲੰਧਰ (ਵਰੁਣ)–ਮੰਗਲਵਾਰ ਦੇਰ ਰਾਤ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਲੜਕੀਆਂ ਦੀ ਗੱਡੀ ਦੀ ਚੈਕਿੰਗ ਕਰਵਾਉਣ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਮਾਮਲੇ ਵਿਚ ਲੜਕੀਆਂ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸ਼ਿਕਾਇਤ ਦਿੱਤੀ ਹੈ। ਲੜਕੀਆਂ ਦਾ ਕਹਿਣਾ ਹੈ ਕਿ ਉਹ ਈਵੈਂਟ ਤੋਂ ਲੇਟ ਹੋ ਗਈਆਂ ਸਨ, ਜਿਸ ਕਾਰਨ ਰੇਲਵੇ ਸਟੇਸ਼ਨ ਪਰਾਂਠੇ ਖਾਣ ਆਈਆਂ ਸਨ ਪਰ ਇਸੇ ਦੌਰਾਨ ਉਨ੍ਹਾਂ ਨਾਲ ਛੇੜਖਾਨੀ ਹੋਈ ਅਤੇ ਫਿਰ ਬਿਨਾਂ ਅਥਾਰਟੀ ਦੇ ਉਨ੍ਹਾਂ ਦੀ ਗੱਡੀ ਚੈੱਕ ਕਰਵਾਈ ਗਈ।
ਇਹ ਵੀ ਪੜ੍ਹੋ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ
ਜਾਣਕਾਰੀ ਦਿੰਦਿਆਂ ਵੈਸਟ ਹਲਕੇ ਵਿਚ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਵੱਖ-ਵੱਖ ਈਵੈਂਟਸ ਹੋਸਟ ਕਰਨ ਦਾ ਕੰਮ ਕਰਦੀ ਹੈ। ਮੰਗਲਵਾਰ ਨੂੰ ਵੀ ਉਨ੍ਹਾਂ ਦਾ ਪ੍ਰੋਗਰਾਮ ਸੀ, ਜਿੱਥੋਂ ਉਹ ਆਪਣੇ ਸਟਾਫ਼ ਨਾਲ ਲੇਟ ਹੋ ਗਈ ਅਤੇ ਖਾਣਾ ਖਾਣ ਲਈ ਸਿਟੀ ਰੇਲਵੇ ਸਟੇਸ਼ਨ ਆ ਗਈ। ਦੋਸ਼ ਹੈ ਕਿ ਜਿਵੇਂ ਹੀ ਉਨ੍ਹਾਂ ਨੇ ਗੱਡੀ ਸਟੇਸ਼ਨ ਕੋਲ ਖੜ੍ਹੀ ਕੀਤੀ ਤਾਂ 2 ਨੌਜਵਾਨਾਂ ਨੇ ਉਨ੍ਹਾਂ ਨਾਲ ਛੇੜਖਾਨੀ ਕੀਤੀ। ਉਹ ਤੁਰੰਤ ਜੀ. ਆਰ. ਪੀ. ਥਾਣੇ ਚਲੀ ਗਈ, ਜਿਥੇ ਪਹਿਲਾਂ ਤੋਂ ਹੀ ਉਨ੍ਹਾਂ ਦਾ ਜਾਣਕਾਰ ਮੁਲਾਜ਼ਮ ਮਿਲਿਆ ਅਤੇ ਉਹ ਗੱਡੀ ਕੋਲ ਆ ਕੇ ਖੜ੍ਹਾ ਹੋ ਗਿਆ।
ਇਹ ਵੀ ਪੜ੍ਹੋ: Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ
ਇਸੇ ਦੌਰਾਨ ਉਕਤ ਨੌਜਵਾਨ ਦੁਬਾਰਾ ਹੋਰ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਏ ਅਤੇ ਬਹਿਸ ਸ਼ੁਰੂ ਕਰ ਦਿੱਤੀ। ਬਿਨਾਂ ਇਜਾਜ਼ਤ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਬਿਨਾਂ ਅਥਾਰਟੀ ਦੇ ਉਨ੍ਹਾਂ ਦੀ ਗੱਡੀ ਚੈੱਕ ਕਰਵਾਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੀਡੀਓ ਬਣਾ ਕੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਈ ਗਈ, ਜਦਕਿ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ। ਦੂਜੇ ਪਾਸੇ ਸ਼ਿਕਾਇਤ ਨੂੰ ਏ. ਡੀ. ਸੀ.-1 ਆਕ੍ਰਸ਼ੀ ਜੈਨ ਨੂੰ ਮਾਰਕ ਕਰ ਦਿੱਤਾ ਗਿਆ ਹੈ, ਹਾਲਾਂਕਿ ਵਾਇਰਲ ਹੋਈ ਵੀਡੀਓ ਵਿਚ ਛੇੜਖਾਨੀ ਦੇ ਲਾਏ ਦੋਸ਼ਾਂ ਵਰਗਾ ਤਾਂ ਕੁਝ ਨਹੀਂ ਕਲੀਅਰ ਹੋਇਆ ਪਰ ਵੀਡੀਓ ਬਣਾਉਣ ਵਾਲਾ ਨੌਜਵਾਨ ਅਤੇ ਇਕ ਮਹਿਲਾ ਦੀ ਆਪਸੀ ਬਹਿਸਬਾਜ਼ੀ ਹੁੰਦੀ ਜ਼ਰੂਰ ਵਿਖਾਈ ਦਿੱਤੀ। ਇਸ ਦੌਰਾਨ ਇਕ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਨੂੰ ਵੀ ਮਹਿਲਾ ਨੇ ਖੁਦ ਦਾ ਰਿਸ਼ਤੇਦਾਰ ਦੱਸਿਆ। ਸ਼ਿਕਾਇਤਕਰਤਾ ਮਹਿਲਾ ਨੇ ਇਹ ਦੋਸ਼ ਵੀ ਲਾਇਆ ਕਿ ਵੀਡੀਓ ਬਣਾਉਣ ਵਾਲਾ ਖ਼ੁਦ ਨੂੰ ਪੱਤਰਕਾਰ ਦੱਸ ਰਿਹਾ ਸੀ ਪਰ ਉਸ ਕੋਲ ਕੋਈ ਵੀ ਅਥਾਰਟੀ ਨਹੀਂ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ
NEXT STORY