ਬਰਨਾਲਾ/ਜਲੰਧਰ (ਵੈੱਬ ਡੈਸਕ)- ਬਰਨਾਲਾ ਵਿਖੇ ਆਯੋਜਿਤ ਕਾਂਗਰਸ ਪਾਰਟੀ ਦੀ ਵਿਸ਼ਾਲ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹਦੇ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੇ ਪਿਛਲੀ ਵਾਰ ਚੁਟਕਲੇ ਸੁਣਾ-ਸੁਣਾ ਕੇ ਸਰਕਾਰ ਬਣਾ ਲਈ ਸੀ ਪਰ ਚੁਟਕਲਿਆਂ ਨਾਲ ਘਰ ਨਹੀਂ ਭਰਦਾ ਹੈ। ਮੈਂ ਇਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਾਨੂੰ ਇਨ੍ਹਾਂ ਨੌਟੰਕੀਬਾਜ਼ ਅਤੇ ਜੁਮਲੇਬਾਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਘਰ ਦਾ ਵੀ ਕੋਈ ਫ਼ੈਸਲਾ ਲੈਂਦੇ ਹਾਂ ਤਾਂ ਸਾਰੇ ਮਿਲ ਕੇ ਇਕੱਠੇ ਬੈਠ ਕੇ ਫ਼ੈਸਲਾ ਲੈਂਦੇ ਹਾਂ। ਭਗਵੰਤ ਮਾਨ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ, ਇਸ ਕਰਕੇ ਹੁਣ ਚੋਣਾਂ ਦੌਰਾਨ ਇਨ੍ਹਾਂ ਜੁਮਲੇਬਾਜ਼ਾਂ ਤੋਂ ਬਚਣ ਦੀ ਲੋੜ ਹੈ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ! ਰਾਸ਼ਟਰੀ ਪੱਧਰ ’ਤੇ ਭਾਜਪਾ ’ਚ ਵੱਡੇ ਬਦਲਾਅ ਦੀ ਤਿਆਰੀ
ਉਥੇ ਹੀ ਪਰਗਟ ਸਿੰਘ ਨੇ ਭਾਜਪਾ ਨੂੰ ਆਮ ਆਦਮੀ ਪਾਰਟੀ ਦੀ ਬੀ-ਟੀਮ ਕਹਿੰਦੇ ਹੋਏ ਕਿਹਾ ਕਿ ਜਿਵੇਂ ਟਰੰਪ ਮੋਦੀ ਤੋਂ ਡਰਦਾ ਹੈ, ਉਵੇ ਹੀ ਭਗਵੰਤ ਮਾਨ ਅਮਿਤ ਸ਼ਾਹ ਤੋਂ ਡਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬੀ-ਟੀਮ ਬਣ ਕੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਕੰਮ ਕਰ ਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਇਕ ਇੰਡੋ-ਯੂ. ਐੱਸ. ਦੀ ਡੀਲ ਸਾਹਮਣੇ ਆਈ ਹੈ, ਜਿਸ ਵਿਚ 500 ਅਰਬ ਡਾਲਰ ਦਾ ਕੇਂਦਰ ਸਰਕਾਰ ਨੇ ਯੂ. ਐੱਸ. ਤੋਂ ਸਾਮਾਨ ਖ਼ਰੀਦਣਾ ਹੈ। ਇਸ ਡੀਲ ਬਾਰੇ ਭਗਵੰਤ ਮਾਨ ਨੇ ਹੁਣ ਤੱਕ ਇਕ ਵੀ ਸ਼ਬਦ ਨਹੀਂ ਬੋਲਿਆ ਹੈ। ਜਿਵੇਂ ਟਰੰਪ ਤੋਂ ਮੋਦੀ ਡਰਦਾ ਹੈ, ਉਵੇ ਹੀ ਭਗਵੰਤ ਮਾਨ ਅਮਿਤ ਸ਼ਾਹ ਤੋਂ ਡਰਦਾ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ, ਡਾਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਪਿੰਡ 'ਚ ਫੈਲ ਗਈ ਬੀਮਾਰੀ! ਕੁੜੀ ਦੀ ਲਈ ਜਾਨ, ਜਵਾਕਾਂ ਨੂੰ ਵੱਧ ਖ਼ਤਰਾ (ਵੀਡੀਓ)
NEXT STORY