ਨੰਗਲ (ਗੁਰਭਾਗ)— ਪਿੰਡ ਸੈਂਸੋਵਾਲ ਵਿਖੇ ਇਕ ਵਿਆਹੁਤਾ ਦੀ ਭੇਤਭਰੇ ਹਾਲਾਤ 'ਚ ਹੋਈ ਮੌਤ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਜਵਾਹਰ ਮਾਰਕੀਟ ਨੰਗਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ 6 ਕੁ ਸਾਲ ਪਹਿਲਾਂ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਸੈਂਸੋਵਾਲ 'ਚ ਹੋਇਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕਾ ਬਬਲੀ ਰਾਣੀ ਦੇ ਪਤੀ ਰਾਕੇਸ਼ ਨੇ ਕਿਹਾ ਕਿ ਮੇਰੀ ਪਤਨੀ ਦਾ ਕਤਲ ਕਿਸੇ ਸਾਜ਼ਿਸ਼ ਤਹਿਤ ਹੋਇਆ ਹੈ, ਕਿਉਂਕਿ ਬਬਲੀ ਨੇ ਉਸ ਨੂੰ ਦੱਸਿਆ ਸੀ ਕਿ ਪਿਛਲੇ 10-15 ਦਿਨ ਤੋਂ ਉਸ ਨੂੰ ਕੁਝ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਵੱਲੋਂ ਤੰਗ ਕੀਤਾ ਜਾ ਰਿਹਾ ਹੈ।
ਬਬਲੀ ਦੇ ਸੱਸ-ਸਹੁਰਾ ਵੀ ਨਹੀਂ ਹਨ। ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਪਿੰਡ ਮਜਾਰੀ ਵਿਖੇ ਇਕ ਦੁਕਾਨ ਕਰਦਾ ਹੈ ਅਤੇ ਰੋਜ਼ ਦੀ ਤਰ੍ਹਾਂ ਦਿਨ ਸ਼ੁਕਰਵਾਰ ਨੂੰ ਵੀ ਉਹ ਸਵੇਰੇ 9 ਕੁ ਵਜੇ ਘਰ ਤੋਂ ਦੁਕਾਨ ਲਈ ਚਲਾ ਗਿਆ ਸੀ। ਦੁਪਹਿਰ 3 ਕੁ ਵਜੇ ਜਦੋਂ ਉਸ ਨੇ ਘਰਵਾਲੀ ਦੇ ਕਮਰੇ 'ਚ ਜਾ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਬਰਾ ਗਿਆ। ਘਰਵਾਲੀ ਨੂੰ ਨੰਗਲ ਦੇ ਬੀ. ਬੀ. ਐੱਮ. ਬੀ. ਹਸਪਤਾਲ 'ਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਰਾਕੇਸ਼ ਨੇ ਕਿਹਾ ਕਿ ਮੇਰੀ ਕੁੜੀ ਐੱਲ ਕੇਜ਼ੀ 'ਚ ਪੜ੍ਹਦੀ ਹੈ ਅਤੇ ਮੁੰਡਾ 7-8 ਮਹੀਨੇ ਦਾ ਹੈ। ਪੀੜਤ ਰਾਕੇਸ਼ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ।
ਕੀ ਕਹਿਣੈ ਡੀ. ਐੱਸ. ਪੀ. ਦਾ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਦਵਿੰਦਰ ਸਿੰੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਸ ਕਾਨੂੰਨ ਮੁਤਾਬਿਕ ਬਣਦੀ ਅਗਲੀ ਕਾਰਵਾਈ ਕਰੇਗੀ। ਡੀ. ਐੱਸ. ਪੀ. ਨੇ ਪੀੜਤ ਪਰਿਵਾਰ ਨੂੰ ਪੂਰਨ ਇਨਸਾਫ ਦਾ ਭਰੋਸਾ ਵੀ ਦਿੱਤਾ।
ਬਿਨਾਂ ਪਰਮੀਸ਼ਨ ਧਰਨਾ ਲਗਾਉਣ 'ਤੇ ਪੁਲਸ ਸ਼ਸ਼ੀ ਸ਼ਰਮਾ ਸਣੇ ਅਣਪਛਾਤੇ ਮੁਲਜ਼ਮਾਂ ਦੀ ਕਰ ਰਹੀ ਹੈ ਭਾਲ
NEXT STORY