ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਹਰਦੀਪ ਸਿੰਘ ਸਾਥੀ ਕਰਮਚਾਰੀਆਂ ਸਮੇਤ ਲੇਬਰ ਸ਼ੈੱਡ ਦੀ ਬੈਕ ਸਾਈਡ ਕਾਰ ਪਾਰਕਿੰਗ ਤੋਂ ਹੁੰਦੇ ਹੋਏ ਸੈਸ਼ਨ ਚੌਕ ਵੱਲ ਜਾ ਰਹੇ ਸਨ। ਜਦੋਂ ਉਹ ਕਾਰ ਪਾਰਕਿੰਗ ਨੇੜੇ ਪਹੁੰਚੇ ਤਾਂ ਪਾਰਕਿੰਗ ਦੀ ਕੰਧ ਦੀ ਓਟ ’ਚ ਇਕ ਨੌਜਵਾਨ ਬੈਠਾ ਵਿਖਾਈ ਦਿੱਤਾ, ਜੋਕਿ ਨਸ਼ੇ ਦਾ ਸੇਵਨ ਕਰ ਰਿਹਾ ਸੀ।
ਇਹ ਵੀ ਪੜ੍ਹੋ: Punjab: ਪੁਲਸ ਦੀ ਮੌਜੂਦਗੀ 'ਚ ਅਕਾਲੀ ਆਗੂ ਦੇ ਲੱਗੀ ਸੀ ਗੋਲ਼ੀ, ਹੋ ਗਈ ਮੌਤ
ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਜਦੋਂ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਨਦੀਪ ਪੁੱਤਰ ਮਹਿੰਦਰ ਪਾਲ, ਵਾਸੀ ਪ੍ਰੇਮਗੜ੍ਹ, ਥਾਣਾ ਸਿਟੀ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਲਾਈਟਰ, ਇਕ ਪੰਨੀ (ਜਿਸ ਉੱਪਰ ਨਸ਼ੀਲਾ ਪਦਾਰਥ ਲੱਗਿਆ ਹੋਇਆ ਸੀ) ਅਤੇ 10 ਦਾ ਰੋਲ ਕੀਤਾ ਹੋਇਆ ਨੋਟ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ HeatWave ਦਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਵਾਂਸ਼ਹਿਰ ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
NEXT STORY