ਜਲੰਧਰ (ਸੋਨੂੰ)— ਇਥੋਂ ਦੇ ਚੱਢਾ ਵੈਸ਼ਣੋ ਢਾਬੇ 'ਚ ਇਕ ਨੌਜਵਾਨ 500 ਰੁਪਏ ਦਾ ਖਾਣਾ ਖਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਢਾਬੇ 'ਚ ਆਏ ਨੌਜਵਾਨ ਨੂੰ ਲੜਕਿਆਂ ਨੇ ਖਾਣਾ ਖਿਲਾਇਆ। ਖਾਣਾ ਖਾਣ ਤੋਂ ਬਾਅਦ ਨੌਜਵਾਨ ਇੱਧਰ-ਉੱਧਰ ਦੇਖਣ ਲੱਗਾ। ਕੁਝ ਦੇਰ ਬਾਅਦ ਉਹ ਕੈਸ਼ ਕਾਊਂਟਰ ਦੇ ਕੋਲ ਪਹੁੰਚ ਗਿਆ ਅਤੇ ਇਥੇ ਲੱਗੇ ਮੋਬਾਇਲ ਚਾਰਜਰ ਨੂੰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਦੀ ਇਸ ਹਰਕਤ ਨੂੰ ਦੇਖ ਢਾਬਾ ਮਾਲਕ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੋਂ ਫਰਾਰ ਹੋ ਗਿਆ। ਨੌਜਵਾਨ ਦੀ ਇਹ ਹਰਕਤ ਢਾਬੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜੂਏ ਦੇ ਅੱਡੇ 'ਤੇ ਗੋਲੀਆਂ ਚੱਲਣ ਦਾ ਮਾਮਲਾ, 2 ਮੁਲਜ਼ਮ ਹਥਿਆਰਾਂ ਸਣੇ ਕਾਬੂ
NEXT STORY