ਜਲੰਧਰ : ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਰੁਜ਼ਗਾਰ ਦੀ ਤਲਾਸ਼ 'ਚ ਇਧਰ-ਓਧਰ ਭਟਕਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਦੱਸ ਦੇਈਏ ਕਿ ਹੁਣ ਨੌਜਵਾਨਾਂ ਨੂੰ ਚੱਕਰ ਨਹੀਂ ਕੱਟਣ ਪੈਣਗੇ। ਕੰਪਨੀ ਆਪ ਹੀ ਤੁਹਾਨੂੰ ਫੋਨ ਕਰਕੇ ਨੌਕਰੀ ਆਫਰ ਕਰੇਗੀ। ਕੇਂਦਰ ਸਰਕਾਰ ਨੇ ਐੱਨ.ਸੀ.ਐੱਸ. (ਨੈਸ਼ਨਲ ਕਰੀਅਰ ਸਰਵਿਸ) ਪੋਰਟਲ 'ਤੇ ਦੇਸ਼ ਭਰ ਦੀਆਂ ਕੰਪਨੀਆਂ ਰਜ਼ਿਸਟਰਡ ਹਨ, ਜੋ ਕਿ ਨੌਜਵਾਨਾਂ ਦੀ ਪ੍ਰੋਫਾਇਲ ਦੇ ਆਧਾਰ 'ਤੇ ਉਨ੍ਹਾਂ ਨੂੰ ਨੌਕਰੀ ਲਈ ਨਿਯੁਕਤ ਕਰੇਗੀ।
ਇਹ ਵੀ ਪੜ੍ਹੋ- ਟ੍ਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵਟਸਐੱਪ ਗਰੁੱਪ 'ਜੂਪ' ਰਾਹੀਂ ਮਿਲੀ ਵੱਡੀ ਸਹੂਲਤ
ਪੰਜਾਬ ਦੇ ਕਰੀਬ 46 ਹਜ਼ਾਰ ਨੌਜਵਾਨਾਂ ਨੇ ਇਸ ਪੋਰਟਲ ਦਾ ਸਹਾਰਾ ਲਿਆ ਹੈ ਅਤੇ ਲਗਭਗ 300 ਕੰਪਨੀਆਂ ਨੌਜਵਾਨਾਂ ਨੂੰ ਨੌਕਰੀ ਕਰਨ ਦਾ ਮੌਕਾ ਦੇ ਰਹੀਆਂ ਹਨ। ਪੋਰਟਲ ਰਾਹੀਂ ਨੌਜਵਾਨ ਘਰ ਬੈਠੇ ਹੀ ਆਨਲਾਈਨ ਕੋਰਸ ਕਰਕੇ ਨੌਕਰੀ ਹਾਸਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਸ ਪੋਰਟਲ ਵਿੱਚ 10 ਦਿਨ ਅਤੇ ਇਕ ਮਹੀਨੇ ਦੇ ਸ਼ਾਟ-ਟਾਇਮ ਕੋਰਸ ਵੀ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਆਨਲਾਈਨ ਕੋਰਸ ਕਰਨ ਤੋਂ ਬਾਅਦ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਬਣਾਉ LOG-IN ਆਈ. ਡੀ.
ਸਭ ਤੋਂ ਪਹਿਲਾਂ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਦੀ ਵੈੱਬ ਸਾਈਟ 'ਤੇ ਜਾ ਕੇ ਲਾਗ-ਇਨ ਆਈ. ਡੀ. ਬਣਾਉਣੀ ਪਵੇਗੀ। ਜਿਸ ਤੋਂ ਬਾਅਦ ਮੋਬਾਇਲ 'ਤੇ OTP ਆਏਗਾ ਅਤੇ ਉਸ ਨੂੰ ਭਰਨ ਤੋਂ ਬਾਅਦ ਆਪਣੀ ਪ੍ਰੋਫਾਇਲ ਭਰਨੀ ਪਵੇਗੀ। ਇਸ ਲਾਗ-ਇਨ ਆਈ. ਡੀ. ਦਾ ਪਾਸਵਰਡ ਤੁਹਾਡੇ ਕੋਲ ਹੀ ਰਹੇਗਾ। ਪ੍ਰੋਫਾਇਲ ਬਣਨ ਤੋਂ ਬਾਅਦ ਤੁਸੀ ਕਿਸੇ ਵੇਲੇ ਵੀ ਵੈੱਬ ਸਾਈਟ 'ਤੇ ਜਾ ਕੇ ਲਾਗ-ਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਆਪਣੀ ਪ੍ਰੋਫਾਇਲ ਰਾਹੀਂ ਇਹ ਦੇਖ ਸਕਦੇ ਹੋ ਕਿ ਕਿਸ ਕੰਪਨੀ 'ਚ ਕਿਹੜੀ ਪੋਸਟ ਖਾਲੀ ਹੈ। ਇਸ ਰਾਹੀਂ ਨੌਜਵਾਨਾਂ ਨੂੰ ਨੌਕਰੀ ਦੀ ਭਾਲ 'ਚ ਦਰ-ਦਰ ਧੱਕੇ ਨਹੀਂ ਖਾਣੇ ਪੈਣਗੇ। ਉਹ ਆਪਣੇ ਮਨਪਸੰਦ ਦਾ ਕੋਰਸ ਦੇਖ ਕੇ ਉਸ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਉੱਤਰੀ ਵਿਧਾਨਸਭਾ ਹਲਕੇ ਦੀਆਂ 5 ਨਾਜਾਇਜ਼ ਕਾਲੋਨੀਆਂ ’ਤੇ ਅੱਜ ਚਲਾਏ ਜਾ ਸਕਦੇ ਨੇ ਬੁਲਡੋਜ਼ਰ
NEXT STORY