ਨਵੀਂ ਦਿੱਲੀ: ਉੜੀਸਾ ਪੁਲਸ ਨੇ ਆਪਣੀ ਅਧਿਕਾਰਤ ਵੈੱਬਸਾਈਟ odishapolice.gov.in 'ਤੇ ਸਹਾਇਕ ਸਬ-ਇੰਸਪੈਕਟਰ ਦੀ ਭਰਤੀ ਲਈ ਸ਼ੋਰਟ ਨੋਟਿਸ ਜਾਰੀ ਕੀਤਾ ਹੈ। ਜਾਰੀ ਕੀਤੇ ਨੋਟਿਸ ਅਨੁਸਾਰ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ 144 ਹੈ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 02 ਜਨਵਰੀ, 2022 ਤੱਕ ਅਪਲਾਈ ਕਰ ਸਕਦੇ ਹਨ।
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਸਹਾਇਕ ਸਬ ਇੰਸਪੈਕਟਰ (ਸੰਚਾਰ) ਦੀਆਂ ਕੁੱਲ 144 ਅਸਾਮੀਆਂ ਖਾਲ੍ਹੀ ਹਨ, ਜਿਨ੍ਹਾਂ ਵਿਚੋਂ 24 ਅਸਾਮੀਆਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ। 39 ਅਸਾਮੀਆਂ ST ਵਰਗ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ ਅਤੇ 81 ਅਸਾਮੀਆਂ ਗੈਰ-ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ। ਰਾਖਵੀਆਂ ਅਸਾਮੀਆਂ ਦੇ ਪੂਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖਣ।
ਮਹੱਤਵਪੂਰਨ ਤਾਰੀਖਾਂ
- ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਤਾਰੀਖ : 13 ਦਸੰਬਰ 2021
- ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਮਿਤੀ: 2 ਜਨਵਰੀ 2022
ਵਿਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਸਾਇੰਸ / ਸੂਚਨਾ ਤਕਨਾਲੋਜੀ / ਸੂਚਨਾ ਵਿਗਿਆਨ ਆਦਿ ਵਿਚ B.Sc/B.Tech ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 25 ਸਾਲ ਨਿਰਧਾਰਤ ਕੀਤੀ ਗਈ ਹੈ।
ਉੜੀਸਾ ਪੁਲਸ ਏ.ਐੱਸ.ਆਈ. ਭਰਤੀ 2021 ਲਈ ਅਰਜ਼ੀ ਕਿਵੇਂ ਦੇਣੀ ਹੈ?
ਦਿਲਚਸਪੀ ਰੱਖਣ ਵਾਲੇ ਉਮੀਦਵਾਰ 2 ਜਨਵਰੀ 2022 ਨੂੰ ਜਾਂ ਇਸ ਤੋਂ ਪਹਿਲਾਂ ਆਨਲਾਈਨ ਮੋਡ ਰਾਹੀਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।
ਅਰਜ਼ੀ ਫੀਸ
- SC/ST - ਛੋਟ ਦਿੱਤੀ ਗਈ ਹੈ
- ਬਾਕੀ ਸਾਰੇ - ਰੁਪਏ 335/-
ਇਸ ਤਰ੍ਹਾਂ ਕਰੋ ਅਪਲਾਈ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਕੇ ਕਲਿੱਕ ਕਰੋ।
ਬਿਜਲੀ ਵਿਭਾਗ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY