ਨਵੀਂ ਦਿੱਲੀ- ਸਰਹੱਦ ਸੁਰੱਖਿਆ ਫੋਰਸ (BSF) ਨੇ ਅਸਿਸਟੈਂਟ ਸਬ-ਇੰਸਪੈਕਟਰ, ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜੋ ਵੀ ਉਮੀਦਵਾਰ ਯੋਗ ਅਤੇ ਇੱਛੁਕ ਹੈ, ਉਹ ਅਧਿਕਾਰਤ ਵੈੱਬਸਾਈਟ http://rectt.bsf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਭਰਤੀ ਪ੍ਰਕਿਰਿਆ ਦੀ ਆਖ਼ਰੀ ਤਾਰੀਖ਼ 1 ਮਾਰਚ 2023 ਹੈ।
ਕੁੱਲ ਅਹੁਦੇ
ਕੁੱਲ 40 ਅਹੁਦੇ ਭਰੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 30 ਜਨਵਰੀ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 1 ਮਾਰਚ 2023
ਵਿੱਦਿਅਕ ਯੋਗਤਾ
BSF 'ਚ ਸਹਾਇਕ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਦੀਆਂ ਅਸਾਮੀਆਂ 'ਚ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀ ਪਾਸ ਅਤੇ ਸਬੰਧਤ ਬਰਾਂਚ ਤੋਂ ਡਿਪਲੋਮਾ ਹੋਣਾ ਜ਼ਰੂਰੀ ਹੈ। ਉਥੇ ਹੀ ਜੋ ਵੀ ਉਮੀਦਵਾਰ ਕਾਂਸਟੇਬਲ ਦੇ ਅਹੁਦੇ ਲਈ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ 10ਵੀਂ ਪਾਸ ਦੇ ਨਾਲ-ਨਾਲ ITI ਦਾ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 25 ਸਾਲ ਹੋਣੀ ਚਾਹੀਦੀ ਹੈ। SC, ST ਅਤੇ ਹੋਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫ਼ੀਸ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕੋਈ ਅਰਜ਼ੀ ਫ਼ੀਸ ਨਹੀਂ ਦੇਣੀ ਹੋਵੇਗੀ।
ਤਨਖ਼ਾਹ
ਸਹਾਇਕ ਸਬ-ਇੰਸਪੈਕਟਰ ਅਹੁਦੇ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਤਨਖ਼ਾਹ ਦੇ ਰੂਪ ਵਿਚ ਪੇ-ਮੈਟ੍ਰਿਕਸ ਲੈਵਲ-5 ਦੇ ਆਧਾਰ 'ਤੇ 29,200 ਰੁਪਏ ਤੋਂ ਲੈ ਕੇ 92,300 ਰੁਪਏ ਤਨਖ਼ਾਹ ਦੇ ਰੂਪ 'ਚ ਦਿੱਤੇ ਜਾਣਗੇ। ਉਥੇ ਹੀ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪੇ-ਮੈਟ੍ਰਿਕਸ ਲੈਵਲ-4 ਦੇ ਆਧਾਰ 'ਤੇ 25,500 ਰੁਪਏ ਤੋਂ ਲੈ ਕੇ 81,100 ਰੁਪਏ ਤੱਕ ਤਨਖ਼ਾਹ ਦੇ ਰੂਪ 'ਚ ਦਿੱਤੇ ਜਾਣਗੇ। ਕਾਂਸਟੇਬਲ ਦੇ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪੇ-ਮੈਟ੍ਰਿਕਸ ਲੈਵਲ-3 ਮੁਤਾਬਕ 21,700 ਰੁਪਏ ਤੋਂ ਲੈ ਕੇ 69,100 ਰੁਪਏ ਤੱਕ ਦਿੱਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪੰਜਾਬ 'ਚ ਆਂਗਣਵਾੜੀ 'ਚ ਨਿਕਲੀਆਂ 5714 ਭਰਤੀਆਂ, ਜਾਣੋ ਯੋਗਤਾ ਸਮੇਤ ਹੋਰ ਵੇਰਵਾ
NEXT STORY