ਨਵੀਂ ਦਿੱਲੀ : ਸਰਕਾਰ ਨੌਕਰੀ ਲਈ ਭਰਤੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਕੋਲਕਾਤਾ ਹਾਈ ਕੋਰਟ ਨੇ 159 ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਤਹਿਤ ਡਾਟਾ ਐਂਟਰੀ ਆਪਰੇਟਰ (ਡੀ.ਈ.ਓ.), ਸਿਸਟਮ ਐਨਾਲਿਸਟ, ਸੀਨੀਅਰ ਪ੍ਰੋਗਰਾਮਰ ਅਤੇ ਸਿਸਟਮ ਮੈਨੇਜਰ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਇਸ ਭਰਤੀ ਲਈ ਅਧਿਕਾਰਤ ਵੈਬਸਾਈਟ http://calcuttahighcourt.gov.in ’ਤੇ ਜਾ ਕੇ 27 ਜਨਵਰੀ 2021 ਤੱਕ ਆਨਲਾਈਨ ਆਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
- ਡਾਟਾ ਐਂਟਰੀ ਆਪਰੇਟਰ - 10ਵੀਂ ਪਾਸ ਦਾ ਸਰਟੀਫਿਕੇਟ ਅਤੇ ਕੰਪਿਊਟਰ ਐਲਪੀਕੇਸ਼ਨ ਵਿਚ ਘੱਟ ਤੋਂ ਘੱਟ 1 ਸਾਲ ਦਾ ਡਿਪਲੋਮਾ ਕੀਤਾ ਹੋਵੇ।
- ਸਿਸਟਮ ਐਨਾਲਿਸਟ, ਸਿਸਟਮ ਮੈਨੇਜਰ, ਸੀਨੀਅਰ ਪ੍ਰੋਗਰਾਮਰ- ਇੰਜੀਨੀਅਰਿੰਗ, ਤਕਨਾਲੋਜੀ, ਇਨਫਾਰਮੇਸ਼ਨ ਤਕਨਾਲੋਜੀ ਵਿਚ ਗ੍ਰੈਜੂਏਸ਼ਨ ਜਾਂ ਕੰਪਿਊਟਰ ਐਪਲੀਕੇਸ਼ਨ ਵਿਚ ਮਾਸਟਰ ਡਿਗਰੀ ਦਾ ਹੋਣਾ ਜ਼ਰੂਰੀ ਹੈ।
ਅਹੁਦਿਆਂ ਦਾ ਵੇਰਵਾ
- ਡਾਟਾ ਐਂਟਰੀ ਆਪੇਰਟਰ - 153 ਅਹੁਦੇ
- ਸਿਸਟਮ ਐਨਾਲਿਸਟ - 3 ਅਹੁਦੇ
- ਸਿਸਟਮ ਮੈਨੇਜਰ - 2 ਅਹੁਦੇ
- ਸੀਨੀਅਰ ਪ੍ਰੋਗਰਾਮਰ - 1 ਅਹੁਦਾ
ਮਹੱਤਵਪੂਰਨ ਤਾਰੀਖ਼ਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ ਤਾਰੀਖ਼ - 11 ਜਨਵਰੀ 2021
- ਆਨਾਲਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 27 ਜਨਵਰੀ 2021
- ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ - 27 ਜਨਵਰੀ 2021
ਉਮਰ ਹੱਦ
- ਡਾਟਾ ਐਂਟਰੀ ਆਪਰੇਟਰ -18 ਸਾਲ ਤੋਂ 40 ਸਾਲ ਤੱਕ
- ਸਿਸਟ ਐਨਾਲਿਸਟ - 26 ਸਾਲ ਤੋਂ 40 ਸਾਲ ਤੱਕ
- ਸੀਨੀਅਰ ਪ੍ਰੋਗਰਾਮਰ, ਸਿਸਟਮ ਮੈਨੇਜਰ - 31 ਸਾਲ ਤੋਂ 45 ਸਾਲ ਤੱਕ
ਤਨਖ਼ਾਹ
- ਡਾਟਾ ਐਂਟਰੀ ਆਪੇਰਟਰ - 22700 ਰੁਪਏ ਤੋਂ 58500 ਰੁਪਏ ਪ੍ਰਤੀ ਮਹੀਨਾ
- ਸਿਸਟਮ ਐਨਾਲਿਸਟ - 56100 ਰੁਪਏ ਤੋਂ 144300 ਰੁਪਏ ਪ੍ਰਤੀ ਮਹੀਨਾ
- ਸਿਸਟਮ ਮੈਨੇਜਰ - 67300 ਰੁਪਏ ਤੋਂ 173200 ਰੁਪਏ ਪ੍ਰਤੀ ਮਹੀਨਾ
- ਸੀਨੀਅਰ ਪ੍ਰੋਗਰਾਮਰ - 67300 ਰੁਪਏ ਤੋਂ 173200 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਪ੍ਰੀਖਿਆ ਅਤੇ ਵਾਈਵਾ/ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।
RBI 'ਚ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY