ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਨੂੰ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਦੀ ਪੈਨਸ਼ਨ ਵਿਚ 1000-1000 ਰੁਪਏ ਦਾ ਵਾਧਾ ਕਰਨਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ, ਪਰ ਇਹ ਵਾਅਦਾ ਪੂਰਾ ਨਹੀਂ ਕਰ ਸਕੇ।
ਪਰਗਟ ਸਿੰਘ ਨੇ ਆਖਿਆ ਕਿ ਇਹ ਸਿਰਫ਼ ਸਿਆਸੀ ਜੁਮਲੇਬਾਜ਼ੀ ਕਰ ਰਹੇ ਹਨ। ਆਪਣੇ ਪਹਿਲੇ ਬਜਟਾਂ ਵਿਚ ਵੀ ਸਰਕਾਰ ਨੇ 16 ਮੈਡੀਕਲ ਕਾਲਜ, ਮਾਲਵਾ ਨਹਿਰ, ਖੇਤੀਬਾੜੀ ਨੀਤੀ, ਮੂੰਗੀ ਤੇ ਐੱਮਐੱਸਪੀ, 5-5 ਕਰੋੜ ਰੁਪਏ ਦੇ ਐੱਮਐੱਲਏ ਡਿਵੈਲਪਮੈਂਟ ਫੰਡਾਂ ਦਾ ਜ਼ਿਕਰ ਕੀਤਾ ਸੀ, ਪਰ ਜ਼ਮੀਨੀ ਪੱਧਰ 'ਤੇ ਕੁਝ ਵੀ ਨਹੀਂ ਹੋਇਆ।
ਧੀ ਨੂੰ ਹਿਰਾਸਤ 'ਚ ਲਏ ਜਾਣ ਮਗਰੋਂ LIVE ਆ ਗਏ ਰਾਜਾ ਵੜਿੰਗ, ਦਿੱਤੀ ਵੱਡੀ ਚਿਤਾਵਨੀ (ਵੀਡੀਓ)
NEXT STORY