ਨਵੀਂ ਦਿੱਲੀ- ਬੈਂਕਿੰਗ ਸੈਕਟਰ ਵਿਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸੈਂਟਰਲ ਬੈਂਕ ਆਫ਼ ਇੰਡੀਆ ਨੇ ਚੀਫ਼ ਮੈਨੇਜਰ ਅਤੇ ਸੀਨੀਅਰ ਮੈਨੇਜਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਮੁਹਿੰਮ ਰਾਹੀਂ 200 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ, Centralbankofindia.co.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 11 ਫਰਵਰੀ 2023 ਤੱਕ ਹੈ।
ਅਸਾਮੀਆਂ ਦਾ ਵੇਰਵਾ
ਚੀਫ ਮੈਨੇਜਰ: 50 ਅਸਾਮੀਆਂ
ਸੀਨੀਅਰ ਮੈਨੇਜਰ: 200 ਅਸਾਮੀਆਂ
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 250 ਅਸਾਮੀਆਂ
ਵਿਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਸਬੰਧਤ ਵਿਸ਼ੇ ਵਿੱਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇੰਡੀਅਨ ਇੰਸਟੀਚਿਊਟ ਆਫ਼ ਬੈਂਕਰਜ਼ (ਸੀ.ਏ.ਆਈ.ਆਈ.ਬੀ.) ਦੀ ਪ੍ਰਮਾਣਿਤ ਐਸੋਸੀਏਟ ਪ੍ਰੀਖਿਆ ਅਤੇ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਉਮਰ ਹੱਦ
ਚੀਫ਼ ਮੈਨੇਜਰ ਦੇ ਅਹੁਦੇ ਲਈ ਉਮਰ ਹੱਦ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਸੀਨੀਅਰ ਮੈਨੇਜਰ ਲਈ ਉਮਰ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 5 ਤੋਂ 7 ਸਾਲ ਦਾ ਤਜ਼ਰਬਾ ਮੰਗਿਆ ਗਿਆ ਹੈ। ਵਿਦਿਅਕ ਯੋਗਤਾ ਅਤੇ ਉਮਰ ਹੱਦ ਬਾਰੇ ਹੋਰ ਵੇਰਵਿਆਂ ਲਈ ਨੋਟੀਫਿਕੇਸ਼ਨ ਵੇਖੋ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਵਿੱਚ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਨਿੱਜੀ ਇੰਟਰਵਿਊ ਸ਼ਾਮਲ ਹੋਵੇਗਾ। ਪੇਪਰ ਦੋ-ਭਾਸ਼ੀ ਤੌਰ 'ਤੇ ਉਪਲਬਧ ਹੋਵੇਗੀ, ਜਿਵੇਂ ਕਿ ਅੰਗਰੇਜ਼ੀ ਅਤੇ ਹਿੰਦੀ। ਆਨਲਾਈਨ ਪੇਪਰ ਮਾਰਚ 2023 (ਅਸਥਾਈ ਤੌਰ 'ਤੇ) ਵਿੱਚ ਆਯੋਜਿਤ ਕੀਤੇ ਜਾਣਗੇ।
ਅਰਜ਼ੀ ਫ਼ੀਸ
ਹੋਰ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 850 ਰੁਪਏ + ਜੀ.ਐੱਸ.ਟੀ. ਦਾ ਭੁਗਤਾਨ ਕਰਨਾ ਹੋਵੇਗਾ। SC/ST/PWBD ਉਮੀਦਵਾਰਾਂ/ਮਹਿਲਾ ਉਮੀਦਵਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ। ਹੋਰ ਸਬੰਧਤ ਵੇਰਵਿਆਂ ਲਈ ਉਮੀਦਵਾਰ ਸੈਂਟਰਲ ਬੈਂਕ ਆਫ ਇੰਡੀਆ ਦੀ ਅਧਿਕਾਰਤ ਸਾਈਟ 'ਤੇ ਜਾ ਸਕਦੇ ਹਨ।
ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਨੋਟੀਫਿਕੇਸ਼ਨ ਵੇਖ ਸਕਦੇ ਹੋ।
ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਹੋਮ ਗਾਰਡ ਦੇ 3800 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 8ਵੀਂ ਪਾਸ ਕੁੜੀਆਂ-ਮੁੰਡੇ ਕਰਨ ਅਪਲਾਈ
NEXT STORY