ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵਾਸ਼ਿੰਗਟਨ ’ਚ ‘ਬੋਰਡ ਆਫ਼ ਪੀਸ’ ਪ੍ਰੋਗਰਾਮ ਦੌਰਾਨ ਇਕ ਵਾਰ ਫਿਰ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੋਵਾਂ ਦੇਸ਼ਾਂ ’ਤੇ 200 ਫੀਸਦੀ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਜੰਗ ਰੋਕਣ ਲਈ ਸਹਿਮਤ ਹੋਏ।
ਟਰੰਪ ਨੇ ਕਿਹਾ ਕਿ ਉਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਬਹੁਤ ਖ਼ਰਾਬ ਸਨ, ਲੜਾਈ ਤੇਜ਼ ਹੋ ਗਈ ਸੀ ਅਤੇ ਜਹਾਜ਼ ਡਿੱਗ ਰਹੇ ਸਨ। ਮੈਂ ਦੋਵਾਂ ਨੇਤਾਵਾਂ (ਮੋਦੀ ਅਤੇ ਸ਼ਹਿਬਾਜ਼ ਸ਼ਰੀਫ) ਨੂੰ ਫ਼ੋਨ ਕੀਤਾ। ਮੈਂ ਪੀ. ਐੱਮ. ਮੋਦੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਦੋਵਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਉਹ ਝਗੜਾ ਖ਼ਤਮ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕਰਾਂਗਾ।’
ਟਰੰਪ ਮੁਤਾਬਕ ਜਦੋਂ ਪੈਸੇ ਦੇ ਨੁਕਸਾਨ ਦੀ ਗੱਲ ਆਈ ਤਾਂ ਦੋਵੇਂ ਦੇਸ਼ ਪਿੱਛੇ ਹਟ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੰਘਰਸ਼ ਦੌਰਾਨ 11 ਮਹਿੰਗੇ ਫਾਈਟਰ ਜੈੱਟ ਸੁੱਟੇ ਗਏ ਸਨ।
1 ਅਰਬ ਡਾਲਰ ਦਾ ਯੋਗਦਾਨ ਦੇ ਕੇ ਬਣੋ ‘ਬੋਰਡ ਆਫ ਪੀਸ’ ਦੇ ਮੈਂਬਰ
ਟਰੰਪ ਨੇ ਪਹਿਲੀ ਵਾਰ ਪਿਛਲੇ ਸਾਲ ਸਤੰਬਰ 2025 ’ਚ ਗਾਜ਼ਾ ਜੰਗ ਨੂੰ ਖ਼ਤਮ ਕਰਨ ਦੀ ਯੋਜਨਾ ਪੇਸ਼ ਕਰਦੇ ਹੋਏ ਇਸ ਬੋਰਡ ਦਾ ਪ੍ਰਸਤਾਵ ਰੱਖਿਆ ਸੀ। ਅਮਰੀਕਾ ਨੇ ਕਰੀਬ 60 ਦੇਸ਼ਾਂ ਨੂੰ ਇਸ ਬੋਰਡ ’ਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ।
ਪਿਛਲੇ ਹਫਤੇ ਦੁਨੀਆਂ ਦੇ ਨੇਤਾਵਾਂ ਨੂੰ ਭੇਜੇ ਗਏ ਸੱਦੇ ’ਚ ਦੱਸਿਆ ਗਿਆ ਕਿ ਇਸ ਬੋਰਡ ਦੀ ਭੂਮਿਕਾ ਸਿਰਫ ਗਾਜ਼ਾ ਤੱਕ ਸੀਮਤ ਨਹੀਂ ਰਹੇਗੀ ਸਗੋਂ ਇਹ ਵਿਸ਼ਵ ਪੱਧਰ ’ਤੇ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਵੀ ਕੰਮ ਕਰੇਗਾ। ਭੇਜੇ ਗਏ ਇਕ ਸਮੌਦੇ ’ਚ ਕਿਹਾ ਹੈ ਕਿ ਜੋ ਦੇਸ਼ 3 ਸਾਲ ਤੋਂ ਵੱਧ ਸਮੇਂ ਤੱਕ ਇਸ ਬੋਰਡ ਦੇ ਮੈਂਬਰ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ 1 ਅਰਬ ਡਾਲਰ ਦਾ ਯੋਗਦਾਨ ਦੇਣਾ ਹੋਵੇਗਾ। ਟਰੰਪ ਖੁਦ ਇਸ ਬੋਰਡ ਦੇ ਮੁਖੀ ਹਨ।
ਤਾਲਿਬਾਨ ਦਾ ਨਵਾਂ ਕਾਨੂੰਨ: 'ਪਤਨੀ ਦੀ ਕੁੱਟਮਾਰ ਹੁਣ ਘਰੇਲੂ ਹਿੰਸਾ ਨਹੀਂ, ਬਸ ਹੱਡੀ ਨਹੀਂ ਟੁੱਟਣੀ ਚਾਹੀਦੀ'
NEXT STORY