ਨਵੀਂ ਦਿੱਲੀ- ਦਿੱਲੀ 'ਚ 10ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਰਾਜਧਾਨੀ ਦੀਆਂ ਜ਼ਿਲ੍ਹਾ ਅਦਾਲਤਾਂ 'ਚ 400 ਤੋਂ ਵੱਧ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ (ਐੱਚ.ਓ.) ਦਫ਼ਤਰ, ਦਿੱਲੀ ਨੇ ਪੇ-ਮੈਟ੍ਰਿਕਸ ਲੇਵਲ 3 ਅਤੇ 4 ਦੇ ਆਧਾਰ ਗਰੁੱਪ ਸੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਅਹੁਦਿਆਂ ਦੀ ਗਿਣਤੀ
417 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਸ਼ੁਰੂਆਤ- 7 ਫਰਵਰੀ 2021
ਅਪਲਾਈ ਕਰਨ ਦੀ ਆਖਰੀ ਤਾਰੀਖ- 21 ਫਰਵਰੀ 2021
ਐਪਲੀਕੇਸ਼ਨ ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 21 ਫਰਵਰੀ 2021
ਯੋਗਤਾ
ਭਰਤੀ ਦੇ ਅਧੀਨ ਚੌਕੀਦਾਰ, ਸਫ਼ਾਈ ਕਰਮੀ, ਸਵੀਪਰ, ਡਾਕ ਪਿਊਨ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਉਮਰ
ਇਸ ਭਰਤੀ ਲਈ ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ ਲੈ ਕੇ 27 ਸਾਲ ਵਿਚਾਲੇ ਹੋਣਾ ਜ਼ਰੂਰੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਸ ਦੇ ਅਧੀਨ ਉਮੀਦਵਾਰਾਂ ਨੂੰ ਐੱਮ.ਸੀ.ਕਿਊ. ਪ੍ਰੀਖਿਆ ਅਤੇ ਇੰਟਰਵਿਊ ਦੀ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। ਉੱਥੇ ਹੀ ਪ੍ਰਾਸੈੱਸ ਸਰਵਰ ਅਹੁਦਿਆਂ ਲਈ ਐੱਮ.ਸੀ.ਕਿਊ. ਪ੍ਰੀਖਿਆ, ਡਰਾਈਵਿੰਗ ਟੈਸਟ ਅਤੇ ਇੰਟਰਵਿਊ ਦੀ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://delhidistrictcourts.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://delhicourts.nic.in/Forms/2021/Feb/2.pdf 'ਤੇ ਕਲਿੱਕ ਕਰੋ।
ਰੇਲਵੇ ’ਚ 550 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, 10ਵੀਂ ਪਾਸ ਕਰਣ ਅਪਲਾਈ
NEXT STORY