ਨਵੀਂ ਦਿੱਲੀ– ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (HPCL) ਵਿਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ ਹੈ। HPCL ਨੇ 186 ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 21 ਮਈ ਤੱਕ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਨੇ ਗ੍ਰੇਡ ਸੀ ਦੇ 186 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਭਰਤੀਆਂ ਟੈਕਨੀਸ਼ੀਅਨ, ਲੈਬ ਐਨਾਲਿਸਟ, ਜੂਨੀਅਰ ਫਾਇਰ ਅਫਸਰ ਅਤੇ ਸੇਫਟੀ ਅਫਸਰ ਦੇ ਅਹੁਦਿਆਂ 'ਤੇ ਹੋਣੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 21 ਮਈ ਹੈ।
ਵਿਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਸਬੰਧਤ ਟਰੇਡ ਵਿੱਚ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ SC, ST ਅਤੇ ਦਿਵਿਆਂਗ ਉਮੀਦਵਾਰਾਂ ਲਈ ਘੱਟੋ-ਘੱਟ ਅੰਕਾਂ ਦੀ ਸੀਮਾ ਸਿਰਫ਼ 50 ਫ਼ੀਸਦੀ ਹੈ। ਕਿਰਪਾ ਕਰਕੇ ਨੋਟ ਕਰੋ, ਉੱਚ ਯੋਗਤਾ (ਇੰਜੀਨੀਅਰਿੰਗ ਡਿਗਰੀ ਜਾਂ AMIE) ਵਾਲੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫ਼ੀਸ
ਜੇਕਰ ਅਰਜ਼ੀ ਦੀ ਫ਼ੀਸ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਨੂੰ 590 ਰੁਪਏ ਫ਼ੀਸ ਦੇਣੀ ਪਵੇਗੀ। ਭੁਗਤਾਨ ਆਨਲਾਈਨ ਸਾਧਨਾਂ ਰਾਹੀਂ ਕੀਤਾ ਜਾਵੇਗਾ।
ਇੰਝ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ 'ਤੇ ਜਾਣ ਤੋਂ ਬਾਅਦ, ਕਰੀਅਰ ਸੈਕਸ਼ਨ 'ਤੇ ਕਲਿੱਕ ਕਰੋ।
ਇੱਥੇ ਵਿਸਾਖ ਰਿਫਾਇਨਰੀ ਟੈਕਨੀਸ਼ੀਅਨ ਭਰਤੀ ਦੇ ਲਿੰਕ 'ਤੇ ਕਲਿੱਕ ਕਰੋ।
ਫਿਰ ਡ੍ਰੌਪ ਡਾਊਨ ਵਿੱਚ ਦਿੱਤੇ ਲਿੰਕ ਤੋਂ ਉਮੀਦਵਾਰ ਭਰਤੀ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਨ।
ਇਸ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਪੇਜ 'ਤੇ ਜਾਓ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇੱਥੇ ਕਲਿੱਕ ਕਰੋ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ 'ਚ ਕਲਰਕ ਦੇ 1000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ
NEXT STORY