ਨਵੀਂ ਦਿੱਲੀ- ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (IGNOU) 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਬਹੁਤ ਚੰਗੀ ਖ਼ਬਰ ਹੈ। ਇਗਨੂੰ ਨੇ ਜੂਨੀਅਰ ਅਸਿਸਟੈਂਟ ਕਮ ਟਾਈਪਿਸਟ ਅਤੇ ਸਟੈਨੋਗ੍ਰਾਫਰ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਪ੍ਰਕਿਰਿਆ ਰਾਹੀ 102 ਅਹੁਦੇ ਭਰੇ ਜਾਣਗੇ, ਇਸ ਵਿਚ 50 ਅਹੁਦੇ ਜੂਨੀਅਰ ਅਸਿਸਟੈਂਟ ਕਮ ਟਾਈਪਿਸਟ ਅਤੇ 52 ਅਹੁਦੇ ਸਟੇਨੋਗ੍ਰਾਫ਼ਰ ਦੇ ਹਨ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ http://recruitment.nta.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਸਾਮੀਆਂ- 102
ਜ਼ਰੂਰੀ ਤਾਰੀਖ਼ਾਂ
ਅਰਜ਼ੀ ਦੀ ਸ਼ੁਰੂਆਤ - 1 ਦਸੰਬਰ 2023
ਅਪਲਾਈ ਕਰਨ ਦੀ ਆਖਰੀ ਤਾਰੀਖ਼ - 21 ਦਸੰਬਰ 2023
ਯੋਗਤਾ
ਜੂਨੀਅਰ ਅਸਿਸਟੈਂਟ ਕਮ ਟਾਈਪਿਸਟ – 12ਵੀਂ ਪਾਸ ਉਮੀਦਵਾਰਾਂ ਲਈ ਮੌਕਾ। ਇਸ ਤੋਂ ਇਲਾਵਾ ਉਮੀਦਵਾਰ ਦੀ ਅੰਗਰੇਜ਼ੀ ਟਾਈਪਿੰਗ ਸਪੀਡ 40 ਸ਼ਬਦ ਪ੍ਰਤੀ ਮਿੰਟ ਅਤੇ ਹਿੰਦੀ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਸਟੈਨੋਗ੍ਰਾਫਰ- 12ਵੀਂ ਪਾਸ ਉਮੀਦਵਾਰਾਂ ਲਈ ਮੌਕਾ। ਇਸ ਤੋਂ ਇਲਾਵਾ ਉਮੀਦਵਾਰ ਦੀ ਅੰਗਰੇਜ਼ੀ ਟਾਈਪਿੰਗ ਸਪੀਡ 40 ਸ਼ਬਦ ਪ੍ਰਤੀ ਮਿੰਟ ਅਤੇ ਹਿੰਦੀ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਬਿਹਤਰ ਹੋਵੇਗਾ ਜੇਕਰ ਉਮੀਦਵਾਰਾਂ ਕੋਲ ਬੈਚਲਰ ਦੀ ਡਿਗਰੀ ਹੋਵੇ।
ਉਮਰ ਹੱਦ
ਸਟੈਨੋਗ੍ਰਾਫਰ- 18 ਸਾਲ ਤੋਂ 30 ਸਾਲ
ਜੇ. ਏ. ਟੀ- 18 ਸਾਲ ਤੋਂ 27 ਸਾਲ
ਰਿਜ਼ਰਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।
ਐਪਲੀਕੇਸ਼ਨ ਫੀਸ
ਜਨਰਲ, OBC, EWS - 1,000 ਰੁਪਏ
SC, ST, ਔਰਤ - 600 ਰੁਪਏ
ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਐਪਲੀਕੇਸ਼ਨ ਫੀਸ ਸਿਰਫ ਆਨਲਾਈਨ ਮੋਡ ਵਿਚ ਜਮ੍ਹਾ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਇਗਨੂ ਦੀ ਇਸ ਭਰਤੀ ਵਿਚ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਕੰਪਿਊਟਰ ਅਧਾਰਤ ਟੈਸਟ ਅਤੇ ਹੁਨਰ ਟੈਸਟ, ਟਾਈਪਿੰਗ ਟੈਸਟ ਵਿਚੋਂ ਲੰਘਣਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ
NEXT STORY