ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ (ICG) ਨੇ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 255 ਅਸਾਮੀਆਂ ਭਰੀਆਂ ਜਾਣਗੀਆਂ। ਜੋ ਵੀ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ http://joinindiancoastguard.cdac.in 'ਤੇ ਜਾ ਕੇ ਆਪਣਾ ਬਿਨੈ-ਪੱਤਰ ਭਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 16 ਫਰਵਰੀ 2023 ਹੈ।
ਕੁੱਲ ਅਸਾਮੀਆਂ- 255
ਜਲ ਸੈਨਿਕ (ਜਨਰਲ ਡਿਊਟੀ) – 225 ਅਸਾਮੀਆਂ
ਜਲ ਸੈਨਿਕ (ਡੋਮੈਸਟਿਕ ਬਰਾਂਚ) – 30 ਅਸਾਮੀਆਂ
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਰਜ਼ੀ ਦੀ ਤਾਰੀਖ਼ - 6 ਫਰਵਰੀ 2023
ਅਰਜ਼ੀ ਦੀ ਆਖਰੀ ਤਾਰੀਖ਼ - 16 ਫਰਵਰੀ 2023
ਵਿੱਦਿਅਕ ਯੋਗਤਾ
ਕੋਈ ਵੀ ਉਮੀਦਵਾਰ ਜੋ ਜਲ ਸੈਨਿਕ (ਜਨਰਲ ਡਿਊਟੀ) ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ। ਉਸ ਕੋਲ ਭੌਤਿਕ ਵਿਗਿਆਨ ਅਤੇ ਗਣਿਤ ਵਿਸ਼ੇ ਦੇ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਦੂਜੇ ਪਾਸੇ ਜਲ ਸੈਨਿਕ (ਡੋਮੈਸਟਿਕ ਬਰਾਂਚ) ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਯੋਗਤਾ ਬਾਰੇ ਹੋਰ ਵੇਰਵੇ ਪ੍ਰਾਪਤ ਕਰਨ ਲਈ ਭਰਤੀ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ।
ਉਮਰ ਹੱਦ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 22 ਸਾਲ ਤੱਕ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 300 ਰੁਪਏ ਅਦਾ ਕਰਨੇ ਪੈਣਗੇ। ਦੂਜੇ ਪਾਸੇ SC, ST ਵਰਗ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਹਾਈਕੋਰਟ 'ਚ ਅਸਿਸਟੈਂਟ ਦੇ 500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ, ਮਿਲੇਗੀ ਮੋਟੀ ਤਨਖ਼ਾਹ
NEXT STORY