ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਆਪਣੀ ਅਧਿਕਾਰਤ ਵੈੱਬਸਾਈਟ www.iocl.com 'ਤੇ IOCL ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਰਾਹੀਂ ਟੈਕਨੀਸ਼ੀਅਨ, ਟਰੇਡ ਅਪ੍ਰੈਂਟਿਸ, ਅਤੇ ਅਕਾਊਂਟਸ ਐਗਜ਼ੀਕਿਊਟਿਵ/ ਗ੍ਰੈਜੂਏਟ ਅਪ੍ਰੈਂਟਿਸ (ਤਕਨੀਕੀ ਅਤੇ ਗੈਰ-ਤਕਨੀਕੀ) ਅਸਾਮੀਆਂ ਲਈ ਤਾਮਿਲਨਾਡੂ ਅਤੇ ਪੁਡੂਚੇਰੀ, ਕਰਨਾਟਕ, ਕੇਰਲ, ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੱਖ-ਵੱਖ ਸਥਾਨਾਂ 'ਤੇ ਕੁੱਲ 490 ਅਸਾਮੀਆਂ ਭਰੀਆਂ ਜਾਣੀਆਂ ਹਨ। IOCL ਭਰਤੀ 2023 ਆਨਲਾਈਨ ਅਰਜ਼ੀ ਪ੍ਰਕਿਰਿਆ 25 ਅਗਸਤ 2023 ਨੂੰ ਸ਼ੁਰੂ ਹੋ ਗਈ ਹੈ। ਜਦਕਿ ਆਖ਼ਰੀ ਤਾਰੀਖ਼ 10 ਸਤੰਬਰ 2023 ਹੈ।
ਉਮਰ ਹੱਦ
ਉਮੀਦਵਾਰ ਦੀ ਉਮਰ 18 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਭਰਤੀ ਵਿਚ ਉਮਰ ਦੀ ਗਣਨਾ 31 ਅਗਸਤ 2023 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਹਾਲਾਂਕਿ OBC, EWS,SC,ST ਅਤੇ ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਵੀ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ
ITI ਜਾਂ ਸੰਬੰਧਿਤ ਵਪਾਰ ਵਿੱਚ ਡਿਪਲੋਮਾ ਜਾਂ ਸੰਬੰਧਿਤ ਡਿਗਰੀ ਵਾਲੇ ਉਮੀਦਵਾਰ IOCL ਅਪ੍ਰੈਂਟਿਸ ਭਰਤੀ 2023 ਲਈ ਅਰਜ਼ੀ ਦੇ ਸਕਦੇ ਹਨ। ਵਿਦਿਅਕ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਨੂੰ ਉਮੀਦਵਾਰ ਨੋਟੀਫਿਕੇਸ਼ਨ ਵਿਚ ਦੇਖ ਸਕਦੇ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ, ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਜਾਂਚ ਤੋਂ ਬਾਅਦ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਹੋਮ ਪੇਜ 'ਤੇ ਭਰਤੀ ਸੈਕਸ਼ਨ 'ਤੇ ਕਲਿੱਕ ਕਰੋ।
IOCL ਅਪ੍ਰੈਂਟਿਸ ਭਰਤੀ 2023 'ਤੇ ਕਲਿੱਕ ਕਰੋ।
ਇਸ ਤੋਂ ਬਾਅਦ IOCL ਅਪ੍ਰੈਂਟਿਸ ਭਰਤੀ 2023 ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਫਿਰ ਉਮੀਦਵਾਰ ਨੂੰ ਅਪਲਾਈ ਆਨਲਾਈਨ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਫਾਰਮ ਭਰੋ ਅਤੇ ਸਬੰਧਤ ਦਸਤਾਵੇਜ਼ ਅਪਲੋਡ ਕਰੋ।
ਇਸ ਤੋਂ ਬਾਅਦ ਫੀਸ ਭਰੋ ਅਤੇ ਜਮ੍ਹਾਂ ਕਰੋ।
ਹੁਣ IOCL ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
IOCL Apprentice Recruitment 2023
ਹਿੰਦੁਸਤਾਨ ਪੈਟਰੋਲੀਅਮ 'ਚ ਮਕੈਨੀਕਲ ਇੰਜੀਨੀਅਰ ਸਣੇ 276 ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
NEXT STORY