ਵੈੱਬ ਡੈਸਕ : ਮੱਧ ਪੂਰਬ 'ਚ ਵਧ ਰਹੇ ਸੰਘਰਸ਼ ਦੇ ਦੌਰਾਨ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਈਰਾਨ ਵੱਲੋਂ ਦੁਬਈ 'ਚ ਸਥਿਤ ਸਿਟੀਬੈਂਕ (Citibank) ਦੇ ਇੱਕ ਟਾਵਰ 'ਤੇ ਡਰੋਨ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਖੇਤਰ 'ਚ ਸੁਰੱਖਿਆ ਦੀ ਸਥਿਤੀ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਇਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਹਮਲੇ ਬਾਰੇ ਈਰਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਵੀਡੀਓ ਈਰਾਨ ਵੱਲੋਂ ਦਿੱਤੀ ਗਈ ਉਸ ਚਿਤਾਵਨੀ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਈ ਹੈ, ਜਿਸ 'ਚ ਉਸਨੇ ਅਮਰੀਕਾ ਨੂੰ ਖ਼ਬਰਦਾਰ ਕੀਤਾ ਸੀ। ਈਰਾਨ ਦਾ ਦੋਸ਼ ਹੈ ਕਿ ਅਮਰੀਕਾ ਨੇ ਸੰਯੁਕਤ ਅਰਬ ਅਮੀਰਾਤ (UAE) 'ਚ ਸਥਿਤ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਕਰਕੇ ਈਰਾਨ ਦੇ ਖਾਰਗ ਟਾਪੂ (Kharg Island) 'ਤੇ ਸਥਿਤ ਤੇਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨੂੰ ਈਰਾਨ ਨੇ ਇੱਕ "ਖ਼ਤਰਨਾਕ ਕਦਮ" ਕਰਾਰ ਦਿੱਤਾ ਹੈ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਅੱਡਿਆਂ ਦੀ ਪਛਾਣ ਕਰ ਲਈ ਹੈ ਜਿੱਥੋਂ ਹਮਲੇ ਕੀਤੇ ਗਏ ਸਨ। ਈਰਾਨ ਨੇ ਖਾੜੀ ਦੇਸ਼ਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਉਹ ਅਮਰੀਕੀ ਸੰਪਤੀਆਂ ਦੇ ਨੇੜਲੇ ਇਲਾਕਿਆਂ ਨੂੰ ਖਾਲੀ ਕਰ ਦੇਣ।
ਜਿਸ ਇਲਾਕੇ 'ਚ ਸਿਟੀਬੈਂਕ ਦਾ ਦਫਤਰ ਸਥਿਤ ਹੈ, ਉਹ ਦੁਬਈ ਦਾ ਇੱਕ ਮਹੱਤਵਪੂਰਨ ਵਿੱਤੀ ਅਤੇ ਆਰਥਿਕ ਕੇਂਦਰ ਮੰਨਿਆ ਜਾਂਦਾ ਹੈ। ਇਸ ਆਰਥਿਕ ਜ਼ੋਨ ਨੂੰ ਨਿਸ਼ਾਨਾ ਬਣਾਉਣ ਨਾਲ ਖੇਤਰ ਦੀ ਸੁਰੱਖਿਆ ਤੇ ਸਥਿਰਤਾ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਇਸ ਹਮਲੇ ਨਾਲ ਮੱਧ ਪੂਰਬ 'ਚ ਚੱਲ ਰਹੀ ਜੰਗ ਦੇ ਹੋਰ ਭੜਕਣ ਦਾ ਖਤਰਾ ਵੱਧ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਧਿਆ ਤੇਲ ਸੰਕਟ! ਦੁਬਈ ਦੀ Fujairah ਬੰਦਰਗਾਹ 'ਤੇ ਡਰੋਨ ਹਮਲੇ ਮਗਰੋਂ ਰੋਕੀ ਸਪਲਾਈ
NEXT STORY