ਨਵੀਂ ਦਿੱਲੀ- ਕੇਰਲ ਲੋਕ ਸੇਵਾ ਕਮਿਸ਼ਨ (ਕੇ.ਪੀ.ਐੱਸ.ਸੀ.) ਨੇ ਪੁਲਸ ਵਿਭਾਗ 'ਚ ਅਕਾਊਂਟਸ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਅਤੇ ਇਛੁੱਕ ਉਮੀਦਵਾਰ ਆਫ਼ਲਾਈਨ ਮਾਧਿਅਮ ਨਾਲ 31 ਮਈ 2021 ਤੋਂ ਪਹਿਲਾਂ ਤੈਅ ਪਤੇ 'ਤੇ ਆਪਣਾ ਐਪਲੀਕੇਸ਼ਨ ਫਾਰਮ ਭੇਜ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ M.Com/CA/CS/ICWA ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਕੋਲ ਘੱਟੋ-ਘੱਟ 3 ਸਾਲ ਦਾ ਐਕਸਪੀਰੀਐਂਸ ਵੀ ਹੋਣਾ ਚਾਹੀਦਾ।
ਆਖ਼ਰੀ ਤਾਰੀਖ਼
ਉਮੀਦਵਾਰ 31 ਮਈ 2021 ਤੱਕ ਆਫ਼ਲਾਈਨ ਅਪਲਾਈ ਕਰ ਸਕਦੇ ਹਨ।
ਉਮਰ
ਅਪਲਾਈ ਕਰਨ ਲਈ ਉਮਰ ਹੱਦ 25 ਸਾਲ ਤੋਂ 55 ਸਾਲ ਤੈਅ ਹੈ। ਉਮੀਦਵਾਰ ਜਾਰੀ ਐਪਲੀਕੇਸ਼ਨ ਫਾਰਮ ਭਰਨ ਅਤੇ ਉਸ ਨੂੰ ਹੇਠ ਲਿਖੇ ਪਤੇ 'ਤੇ ਭੇਜ ਦੇਣ।ਹੋਰ ਸਾਰੀਆਂ ਜਾਣਕਾਰੀਆਂ ਅਧਿਕਾਰਤ ਨੋਟੀਫਿਕੇਸ਼ਨ https://keralapolice.gov.in/storage/pages/custom/table/table-14EBxW5KSefXeGvuSAEhuZPuD.pdf 'ਚ ਮੌਜੂਦ ਹਨ।
ਪਤਾ
ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਹੈੱਡ ਕੁਆਰਟਰ),
ਸਹਾਇਕ ਕੇਂਦਰੀ ਪੁਲਸ ਕੰਟੀਨ ਕੇਂਦਰੀ ਪ੍ਰਬੰਧਨ ਕਮੇਟੀ,
ਪੁਲਸ ਹੈੱਡ ਕੁਆਰਟਰ, ਤਿਰੁਅਨੰਤਪੁਰਮ
ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
NEXT STORY