ਨਵੀਂ ਦਿੱਲੀ- ਰੇਲਵੇ ’ਚ ਕਈ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ (KRCL) ਨੇ ਸੀਨੀਅਰ ਅਤੇ ਜੂਨੀਅਰ ਟੈਕਨੀਕਲ ਅਸਿਸਟੈਂਟ ਅਹੁਦਿਆਂ ’ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ 11, 13 ਅਤੇ 14 ਮਈ 2022 ਨੂੰ ਵਾਕ-ਇਨ-ਇੰਟਰਵਿਊ ’ਚ ਸ਼ਾਮਲ ਹੋ ਸਕਦੇ ਹਨ।ਇਹ ਭਰਤੀ ਮੁਹਿੰਮ 14 ਅਹੁਦਿਆਂ ਨੂੰ ਭਰੇਗਾ। ਵਾਕ-ਇਨ-ਇੰਟਰਵਿਊ ਦੀ ਤਾਰੀਖ਼ ਨੂੰ ਹੀ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 9.30 ਤੋਂ ਦੁਪਹਿਰ 1.30 ਵਜੇ ਤੱਕ ਦਾ ਹੈ।
ਯੋਗਤਾ, ਚੋਣ ਪ੍ਰਕਿਰਿਆ ਅਤੇ ਹੋਰ ਵੇਰਵੇ ਲਈ ਹੇਠਾਂ ਪੜ੍ਹੋ-
ਖਾਲੀ ਅਸਾਮੀਆਂ ਦਾ ਵੇਰਵਾ–
ਸੀਨੀਅਰ ਟੈਕਨੀਕਲ ਅਸਿਸਟੈਂਟ (ਸਿਵਲ)- 7 ਅਹੁਦੇ
ਜੂਨੀਅਰ ਟੈਕਨੀਕਲ ਸਹਾਇਕ (ਸਿਵਲ)- 7 ਅਹੁਦੇ
ਸਿੱਖਿਅਕ ਯੋਗਤਾ-
ਸੀਨੀਅਰ ਟੈਕਨੀਕਲ ਅਸਿਸਟੈਂਟ(ਸਿਵਲ): ਏ. ਆਈ. ਸੀ. ਟੀ. ਈ. ਅਪਰੂਵਡ ਯੂਨੀਵਰਸਿਟੀ (AICTE APPROVED UNIVERSITY) ਤੋਂ ਫੂਲ ਟਾਈਮ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ। ((BE/B. Tech) ਜਿਸ ’ਚ ਘੱਟੋ-ਘੱਟ 60 ਫ਼ੀਸਦੀ ਨੰਬਰ ਹੋਣੇ ਚਾਹੀਦੇ ਹਨ।
ਜੂਨੀਅਰ ਟੈਕਨੀਕਲ ਅਸਿਸਟੈਂਟ (ਸਿਵਿਲ): ਫੂਲ ਟਾਈਮ ਇੰਜੀਨੀਅਰਿੰਗ ਡਿਗਰੀ BE/B. ਟੈਕ (ਸਿਵਲ) ਘੱਟ ਤੋਂ ਘੱਟ 60 ਫੀਸਦੀ ਨੰਬਰ ਉਮੀਦਵਾਰ ਨੂੰ ਮਿਲੇ ਹੋਣੇ ਚਾਹੀਦੇ ਹਨ।
ਉਮਰ ਹੱਦ-
ਸੀਨੀਅਰ ਟੈਕਨੀਕਲ ਅਸਿਸਟੈਂਟ ਅਹੁਦੇ ਲਈ ਅਪਲਾਈ ਕਰ ਰਹੇ ਉਮੀਦਵਾਰ ਦੀ ਉਮਰ 1 ਮਈ 2022 ਨੂੰ 30 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਜੂਨੀਅਰ ਟੈਕਨੀਕਲ ਅਸਿਸਟੈਂਟ ਅਹੁਦੇ ਲਈ 1 ਮਈ 2022 ਤਕ ਉਮਰ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਇੰਟਰਵਿਊ ਸਥਾਨ-
ਇਸ ਭਰਤੀ ਮੁਹਿੰਮ ਲਈ ਇੰਟਰਵਿਊ ਦਾ ਆਯੋਜਨ ਯੂ. ਐੱਸ. ਬੀ. ਆਰ. ਐੱਲ. ਪ੍ਰਾਜੈਕਟ ਹੈੱਡ ਆਫ਼ਿਸ, (USBRL Project Head Office) ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ, ਸੱਤਿਅਮ ਕੰਪਲੈਕਸ, ਮਾਰਬਲ ਮਾਰਕੀਟ, ਐਕਸਟੈਂਸ਼ਨ-ਤ੍ਰਿਕੁਟਾ ਨਗਰ, ਜੰਮੂ, ਜੰਮੂ ਅਤੇ ਕਸ਼ਮੀਰ ’ਚ ਹੋਵੇਗਾ। ਪਿਨ ਕੋਡ-180011। ਉਮੀਦਵਾਰ ਸਮੇਂ ’ਤੇ ਇੰਟਰਵਿਊ ਲਈ ਪਹੁੰਚਣ।
ਕਾਂਸਟੇਬਲ ਦੀਆਂ 15,000 ਤੋਂ ਵਧੇਰੇ ਅਸਾਮੀਆਂ 'ਤੇ ਨਿਕਲੀਆਂ ਭਰਤੀਆਂ, 12ਵੀਂ ਪਾਸ ਕਰਨ ਅਪਲਾਈ
NEXT STORY