ਜਲੰਧਰ (ਸੋਨੂੰ)- ਜਲੰਧਰ ਬੱਸ ਸਟੈਂਡ ਫਲਾਈਓਵਰ 'ਤੇ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਅਤੇ ਸਾਮਾਨ ਨਾਲ ਭਰੇ ਛੋਟਾ ਹਾਥੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਗੱਡੀ ਪਲਟ ਗਈ। ਗੱਡੀ ਦੇ ਪਲਟਣ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਵਾਹਨ ਦੇ ਪਲਟਣ ਕਾਰਨ ਉਸ ਵਿਚ ਰੱਖਿਆ ਕੀਮਤੀ ਕ੍ਰਾਕਰੀ ਦਾ ਸਾਮਾਨ ਸੜਕ 'ਤੇ ਖਿੱਲਰ ਕੇ ਚਕਨਾਚੂਰ ਹੋ ਗਿਆ। ਗਨੀਮਤ ਇਹ ਰਹੀ ਕਿ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਵਾਹਨਾਂ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ। ਬੱਸ ਸਟੈਂਡ ਸਟੇਸ਼ਨ ਤੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕਰਨ ਅਤੇ ਟ੍ਰੈਫਿਕ ਜਾਮ ਨੂੰ ਸਾਫ਼ ਕਰਨ 'ਚ ਕਾਮਯਾਬ ਰਹੀ।
ਇਹ ਵੀ ਪੜ੍ਹੋ: ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼

ਘਟਨਾ ਸਥਾਨ 'ਤੇ ਮੌਜੂਦ ਛੋਟੇ ਹਾਥੀ ਦੇ ਡਰਾਈਵਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿਚ ਸੈਲੋ ਅਤੇ ਕਲਾਰਾ ਵਰਗੀਆਂ ਮਸ਼ਹੂਰ ਕੰਪਨੀਆਂ ਦੇ ਕੌਕਰੀ ਸਾਮਾਨ ਲੈ ਕੇ ਜਾ ਰਿਹਾ ਹੈ। ਫਲਾਈਓਵਰ ਦੇ ਉੱਪਰ ਤਕਨੀਕੀ ਖਰਾਬੀ ਕਰਕੇ ਉਸ ਦੀ ਗੱਡੀ ਅਚਾਨਕ ਬੰਦ ਹੋ ਗਈ। ਡਰਾਈਵਰ ਮੁਤਾਬਕ ਉਸ ਨੇ ਗੱਡੀ ਨੂੰ ਸਾਈਡ 'ਤੇ ਰੋਕ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਦੇ ਲਿਹਾਜ਼ਾ ਨਾਲ ਪਿੱਛੇ ਇੰਡੀਕੇਟਰ ਅਤੇ ਹੋਰ ਸੰਕੇਤ ਵੀ ਦਿੱਤੇ। ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਚਿੱਟੇ ਫਾਰਚੂਨਰ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟਾ ਹਾਥੀ ਸੜਕ ਦੇ ਵਿਚਕਾਰ ਪਲਟ ਗਿਆ। ਟੱਕਰ ਕਾਰਨ ਫਾਰਚੂਨਰ ਦੇ ਏਅਰਬੈਗ ਖੁੱਲ੍ਹ ਗਏ, ਜਿਸ ਨਾਲ ਸਵਾਰਾਂ ਨੂੰ ਗੰਭੀਰ ਸੱਟਾਂ ਤੋਂ ਬਚਾਅ ਹੋ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਜੇਕਰ ਏਅਰਬੈਗ ਖੁੱਲ੍ਹੇ ਨਾ ਹੁੰਦੇ, ਤਾਂ ਕਾਫ਼ੀ ਜਾਨੀ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
3 ਨੌਜਵਾਨ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ
NEXT STORY