ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਸਾਊਥ ਈਸਟ ਸੈਂਟਰਲ ਰੇਲਵੇ, ਰੇਲਵੇ ਰਿਕਰੂਟਮੈਂਟ ਸੈੱਲ ਨੇ ਅਸਿਸਟੈਂਟ ਲੋਕ ਪਾਇਲਟ, ਟੈਕਨੀਸ਼ੀਅਨ ਅਤੇ ਜੂਨੀਅਰ ਇੰਜੀਨੀਅਰ ਅਹੁਦਿਆਂ 'ਤੇ ਬੰਪਰ ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਦੱਖਣ ਪੂਰਬ ਮੱਧ ਰੇਲਵੇ 'ਚ 1000 ਤੋਂ ਵੱਧ ਖ਼ਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ।
ਅਹੁਦਿਆਂ ਦਾ ਵੇਰਵਾ
ਕੁੱਲ 1016 ਖ਼ਾਲੀ ਅਹੁਦਿਆਂ 'ਚ ਅਸਿਸਟੈਂਟ ਲੋਕੋ ਪਾਇਲਟ ਦੇ 820 ਅਹੁਦੇ, ਟੈਕਨੀਸ਼ੀਅਨ ਦੇ 132 ਅਹੁਦੇ ਅਤੇ ਜੂਨੀਅਰ ਇੰਜੀਨੀਅਰ ਦੇ 64 ਅਹੁਦੇ ਸ਼ਾਮਲ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 21 ਅਗਸਤ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣ ਦੇ ਨਾਲ-ਨਾਲ ਸੰਬੰਧਤ ਖੇਤਰ 'ਚ ਆਈ.ਆਈ.ਟੀ. ਸਰਟੀਫਿਕੇਟ ਜਾਂ ਡਿਪਲੋਮਾ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 42 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਡਾਕ ਵਿਭਾਗ 'ਚ 30,000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ
NEXT STORY