ਹਰਿਆਣਾ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਹਰਿਆਣਾ ਪੁਲਸ ਵਿਭਾਗ ਨੇ 22 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਹਰਿਆਣਾ ਪੁਲਸ ਵਿਭਾਗ ਨੇ ਬੈਂਡ ਸਟਾਫ਼ ਦੇ 22 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਬ੍ਰਾਸ ਬੈਂਡ 'ਚ ਆਮ ਵਰਗ ਲਈ 5, ਅਨੁਸੂਚਿਤ ਜਾਤੀ ਲਈ 2, ਬੀ.ਸੀ.ਏ., ਬੀ.ਸੀ.ਬੀ., ਈ.ਡਬਲਿਊ.ਐੱਸ. ਅਤੇ ਈ.ਐੱਸ.ਐੱਮ. ਜਨਰਲ ਲਈ 1-1 ਅਹੁਦਿਆਂ 'ਤੇ ਨਿਯੁਕਤੀਆਂ ਹੋਣਗੀਆਂ। ਪਾਈਪ ਬੈਂਡ ਦੇ ਕਾਂਸਟਬੇਲ ਲਈ 11 ਅਹੁਦਿਆਂ 'ਤੇ ਵੀ ਇਸੇ ਤਰ੍ਹਾਂ ਭਰਤੀਆਂ ਕੀਤੀਆਂ ਗਈਆਂ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ। ਵਧੇਰੇ ਜਾਣਕਾਰੀ ਲਈ ਉਮੀਦਵਾਰ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਰਹੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
ਆਮ ਵਰਗ ਦੇ ਨੌਜਵਾਨਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ। ਉੱਥੇ ਹੀ ਹਰਿਆਣਾ ਰਾਜ ਦੇ ਅਨੁਸੂਚਿਤ ਜਾਤੀ, ਬੀ.ਐੱਸ., ਈ.ਡਬਲਿਊ.ਐੱਸ. ਉਮੀਦਵਾਰਾਂ ਨੂੰ ਐਪਲੀਕੇਸ਼ਨ ਲਈ 25 ਰੁਪਏ ਫੀਸ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ, ਐਕਸ ਸਰਵਿਸਮੈਨ ਉਮੀਦਵਾਰਾਂ ਨੂੰ ਕੋਈ ਐਪਲੀਕੇਸ਼ਨ ਫੀਸ ਨਹੀਂ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਰਹੇ ਉਮੀਦਵਾਰਾਂ ਦੀ ਚੋਣ ਬੈਂਡ ਸਕਿਲ ਟੈਸਟ ਦੇ ਆਧਾਰ 'ਤੇ ਹੋਵੇਗੀ। ਉਮੀਦਵਾਰਾਂ ਨੂੰ ਇਕ ਵਿਸ਼ੇਸ਼ ਇੰਸਟਰੂਮੈਂਟ ਨੂੰ ਪਲੇਅ ਕਰਨਾ ਹੋਵੇਗਾ ਅਤੇ ਮਿਊਜ਼ਿਕ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦਾ ਫਿਜ਼ੀਕਲ ਸਕ੍ਰੀਨਿੰਗ ਟੈਸਟ ਵੀ ਹੋਵੇਗਾ।
ਤਨਖਾਹ
ਇਨ੍ਹਾਂ ਅਹੁਦਿਆਂ 'ਤੇ ਚੁਣੇ ਵਾਲੇ ਉਮੀਦਵਾਰਾਂ ਨੂੰ 21700-69100 ਰੁਪਏ ਤੱਕ ਦੀ ਤਨਖਾਹ ਮਿਲੇਗੀ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪੰਜਾਬ 'ਚ 12ਵੀਂ ਪਾਸ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
NEXT STORY