ਵੈੱਬ ਡੈਸਕ- ਸਟੇਟ ਬੈਂਕ ਆਫ ਇੰਡੀਆ (SBI) ਨੇ ਹਾਲ ਹੀ 'ਚ ਰੈਗੂਲਰ ਬੇਸ 'ਤੇ ਸਪੈਸ਼ਲਿਸਟ ਕੈਡਰ ਅਫ਼ਸਰ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਮੁਹਿੰਮ ਰਾਹੀਂ ਐੱਸਬੀਆਈ ਆਈਟੀ ਸਕਿਓਰਿਟੀ ਐਕਸਪਰਟ, ਸਾਈਬਰ ਸਕਿਓਰਿਟੀ ਐਨਾਲਿਸਟ, ਇੰਸੀਡੈਂਟ ਮੈਨੇਜਮੈਂਟ ਐਂਡ ਫੋਰੈਂਸਿਕ ਅਤੇ ਟੈਸਟ ਇੰਜੀਨੀਅਰਜ਼ ਕੈਡਰ 'ਚ ਡਿਪਟੀ ਮੈਨੇਜਰ ਦੀ ਨਿਯੁਕਤੀ ਕਰੇਗਾ।
ਅਹੁਦਿਆਂ ਦਾ ਵੇਰਵਾ
ਡਿਪਟੀ ਮੈਨੇਜਰ- ਆਈਟੀ ਸਕਿਓਰਿਟੀ ਐਕਸਪਰਟ- 1 ਅਹੁਦਾ
ਡਿਪਟੀ ਮੈਨੇਜਰ- ਇਮਰਜਿੰਗ ਟੈਕਨਾਲੋਜੀ- 4 ਅਹੁਦੇ
ਡਿਪਟੀ ਸਾਈਬਰ- ਸਕਿਓਰਿਟੀ ਐਨਾਲਿਸਟ- 2 ਅਹੁਦੇ
ਡਿਪਟੀ ਮੈਨੇਜਰ- ਇੰਸੀਡੈਂਟ ਮੈਨੇਜਮੈਂਟ ਐਂਡ ਫੋਰੈਂਸਿਕ- 2 ਅਹੁਦੇ
ਡਿਪਟੀ ਮੈਨੇਜਰ- ਟੈਸਟ ਇੰਜੀਨੀਅਰਜ਼- 3 ਅਹੁਦੇ
ਕੁੱਲ 12 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕੰਪਿਊਟਰ ਸਾਇੰਸ 'ਚ ਬੀਟੈੱਕ/ਬੀ.ਈ./ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ/ਸਾਫਟਵੇਅਰ ਇੰਜੀਨੀਅਰਿੰਗ/ਇਨਫਾਰਮੇਸ਼ਨ ਟੈਕਨਾਲੋਜੀ/ਇਲੈਕਟ੍ਰਾਨਿਕਸ/ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਯੋਗਤਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਈਬਰ ਸਕਿਓਰਿਟੀ/ਇਨਫਾਰਮੇਸ਼ਨ ਟੈਕਨਾਲੋਜੀ ਜਾਂ ਸੰਬੰਧਤ ਖੇਤਰ 'ਚ 4 ਸਾਲ ਦਾ ਅਨੁਭਵ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 25 ਸਾਲ ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ 31 ਦਸੰਬਰ 2002 ਦੇ ਆਧਾਰ 'ਤੇ ਕਾਊਂਟ ਹੋਵੇਗੀ।
ਤਨਖਾਹ
ਉਮੀਦਵਾਰ ਨੂੰ ਹਰ ਦਿਨ 64,820-93,960 ਰੁਪਏ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਡੀਏ, ਐੱਚਆਰਏ, ਸੀਸੀਏ, ਪੀਐੱਫ, ਮੈਡੀਕਲ ਆਦਿ ਦੀਆਂ ਸਹੂਲਤਾਂ ਵੀ ਮਿਲਣਗੀਆਂ।
ਚੋਣ ਪ੍ਰਕਿਰਿਆ
ਸ਼ਾਰਟਲਿਸਟਿੰਗ, ਇੰਟਰਵਿਊ (ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ)
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ ਲਿੰਕ 'ਤੇ ਕਲਿੱਕ ਕਰੋ।
PM ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਬਦਲੇ ਸੁਰ ! ਭਾਰਤ ਨੂੰ ਦੇ'ਤੀ 'ਕਲੀਨ ਚਿੱਟ'
NEXT STORY