ਨਵੀਂ ਦਿੱਲੀ- ਰਾਜਸਥਾਨ ਗ੍ਰਹਿ ਵਿਭਾਗ ਵਲੋਂ ਕਈ ਸਾਰੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਨੋਟੀਫਿਕੇਸ਼ਨ ਅਨੁਸਾਰ ਹੋਮ ਗਾਰਡ ਕਾਂਸਟੇਬਲ, ਕਾਂਸਟੇਬਲ ਬਿਗੁਲਰ, ਕਾਂਸਟੇਬਲ ਡਰਮਮੈਨ ’ਅਤੇ ਕਾਂਸਟੇਬਲ ਵਾਹਨ ਚਾਲਕ ਦੇ ਅਹੁਦੇ ਭਰੇ ਜਾਣੇ ਹਨ।
ਅਹੁਦੇ
ਕੁੱਲ 135 ਕਾਂਸਟੇਬਲ ਅਹੁਦਿਆਂ’ਤੇ ਭਰਤੀਆਂ ਕੀਤੀਆਂ ਜਾਣੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ
ਭਰਤੀ ਲਈ ਲਿਖਤੀ ਪ੍ਰੀਖਿਆ ਫਰਵਰੀ 2022 ਨੂੰ ਹੋਵੇਗੀ।
ਉਮਰ
18 ਤੋਂ 35 ਸਾਲ ਦੀ ਉਮਰ ਵਾਲੇ ਲੋਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਕਈ ਪੜ੍ਹਾਵਾਂ ’ਚ ਕੀਤੀ ਜਾਣੀ ਹੈ। ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਸਰੀਰਕ ਪ੍ਰੀਖਣ, ਸਰੀਰਕ ਮਾਨਕ ਪ੍ਰੀਖਣ, ਵਿਸ਼ੇਸ਼ ਪ੍ਰੀਖਣ, ਮੈਰਿਟ ਲਿਸਟ, ਮੈਡੀਕਲ ਪ੍ਰੀਖਿਆ ਅਤੇ ਦਸਤਾਵੇਜ਼ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://sso.rajasthan.gov.in/signin ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ।
ਹੋਰ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ’ਤੇ ਮਿਲ ਜਾਵੇਗੀ।
12ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY