ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਾਰੀ ਜੰਗ ਵਿਚਕਾਰ ਅਮਰੀਕਾ ਨੇ ਬੀਤੀ ਰਾਤ ਕੈਲੀਫੋਰਨੀਆ ਤੱਟ ਤੋਂ ਦੂਰ ਇੱਕ ਵਿਨਾਸ਼ਕਾਰੀ ਬੈਲਿਸਟਿਕ ਮਿਜ਼ਾਈਲ, ਡੂਮਸਡੇ ਮਿਜ਼ਾਈਲ ਦਾ ਪ੍ਰੀਖਣ ਕੀਤਾ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਮਿੰਟਮੈਨ III ਬੈਲਿਸਟਿਕ ਮਿਜ਼ਾਈਲ ਨੂੰ ਸਾਂਤਾ ਬਾਰਬਰਾ ਨੇੜੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਰਾਤ 11 ਵਜੇ ਲਾਂਚ ਕੀਤਾ ਗਿਆ। ਇਹ ਹੀਰੋਸ਼ੀਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 20 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਪ੍ਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਹੈ।
ਇਹ ਮਿਜ਼ਾਈਲ ਅਮਰੀਕਾ ਦੇ ਪ੍ਰਮਾਣੂ ਰੋਕਥਾਮ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਟੀਚਿਆਂ ਨੂੰ ਮਾਰ ਸਕਦੀ ਹੈ। ਇਸ ਟੈਸਟ ਨੂੰ ਈਰਾਨੀ ਲੀਡਰਸ਼ਿਪ ਲਈ ਇੱਕ ਸਿੱਧੀ ਅਤੇ ਅੰਤਿਮ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।
ਤਬਾਹੀ ਦੇ ਕੰਢੇ ਖੜ੍ਹਾ ਹੈ ਖੇਤਰ
ਇਹ ਮਿਜ਼ਾਈਲ ਟੈਸਟ ਉਸ ਸਮੇਂ ਕੀਤਾ ਗਿਆ ਹੈ ਜਦੋਂ ਪੂਰਾ ਖੇਤਰ ਪਹਿਲਾਂ ਹੀ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 1,045 ਤੱਕ ਪਹੁੰਚ ਚੁੱਕੀ ਹੈ। ਅਮਰੀਕਾ ਵੱਲੋਂ ਇਸ ਸਮੇਂ 'ਡੂਮਜ਼ਡੇ' ਮਿਜ਼ਾਈਲ ਦਾ ਪਰੀਖਣ ਕਰਨਾ ਇਹ ਸੰਕੇਤ ਦਿੰਦਾ ਹੈ ਕਿ ਜੇਕਰ ਈਰਾਨ ਨੇ ਆਪਣੀਆਂ ਹਮਲਾਵਰ ਕਾਰਵਾਈਆਂ ਨਾ ਰੋਕੀਆਂ, ਤਾਂ ਅਮਰੀਕਾ ਹੋਰ ਵੀ ਭਿਆਨਕ ਫੌਜੀ ਕਦਮ ਚੁੱਕ ਸਕਦਾ ਹੈ।
ਈਰਾਨੀ ਲੀਡਰਸ਼ਿਪ 'ਤੇ ਵਧਦਾ ਦਬਾਅ
ਸੁਪਰੀਮ ਲੀਡਰ ਖ਼ਮੇਨੀ ਦੀ ਕਥਿਤ ਮੌਤ ਅਤੇ ਇਜ਼ਰਾਈਲ ਵੱਲੋਂ ਅਗਲੇ ਲੀਡਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਤੋਂ ਬਾਅਦ, ਅਮਰੀਕਾ ਦੀ ਇਸ 'ਪਰਲੋ ਵਾਲੀ ਮਿਜ਼ਾਈਲ' ਦੇ ਟੈਸਟ ਨੇ ਈਰਾਨੀ ਪ੍ਰਸ਼ਾਸਨ ਵਿੱਚ ਹਲਚਲ ਮਚਾ ਦਿੱਤੀ ਹੈ। ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਮਿਜ਼ਾਈਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਟੀਕ ਹਮਲਾ ਕਰਨ ਦੇ ਸਮਰੱਥ ਹੈ ਅਤੇ ਇਸ ਦੀ ਵਰਤੋਂ ਸਿਰਫ਼ ਬੇਹੱਦ ਨਾਜ਼ੁਕ ਹਾਲਾਤ ਵਿੱਚ ਹੀ ਕੀਤੀ ਜਾਂਦੀ ਹੈ। ਅਮਰੀਕਾ ਦੇ ਇਸ ਕਦਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਈਰਾਨ ਖਿਲਾਫ ਚੱਲ ਰਹੇ 'ਆਪ੍ਰੇਸ਼ਨ ਐਪਿਕ ਫਿਊਰੀ' ਨੂੰ ਕਿਸੇ ਵੀ ਹੱਦ ਤੱਕ ਲੈ ਕੇ ਜਾ ਸਕਦਾ ਹੈ। ਫਿਲਹਾਲ ਇਸ ਟੈਸਟ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਦੀ ਅਗਲੀ ਪ੍ਰਤੀਕਿਰਿਆ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇੱਕ ਗਲਤ ਕਦਮ ਵੱਡੀ ਪਰਮਾਣੂ ਜੰਗ ਦਾ ਕਾਰਨ ਵੀ ਬਣ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਤੋਂ ਜਾਂਦੇ ਇਰਾਨੀ ਜਹਾਜ਼ 'ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ 87 ਲੋਕਾਂ ਦੀ ਮੌਤ
NEXT STORY