ਨਵੀਂ ਦਿੱਲੀ- ਬੈਂਕ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਸਟੇਟ ਬੈਂਕ (SBI) ਨੇ 6 ਹਜ਼ਾਰ ਤੋਂ ਵਧੇਰੇ ਅਪ੍ਰੈਂਟਿਸ ਭਰਤੀ 2023 ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://Bank.sbi/careers ਜਾਂ http://www.sbi.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
SBI ਅਪ੍ਰੈਂਟਿਸ ਭਰਤੀ 2023 ਨੋਟੀਫਿਕੇਸ਼ਨ ਮੁਤਾਬਕ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਉਮੀਦਵਾਰ 21 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਰਾਹੀਂ ਦੇਸ਼ ਭਰ ਦੇ ਬੈਂਕਾਂ ਵਿਚ ਕੁੱਲ 6160 ਅਸਾਮੀਆਂ ਭਰੀਆਂ ਜਾਣਗੀਆਂ।
ਵਿੱਦਿਅਕ ਯੋਗਤਾ
SBI ਅਪ੍ਰੈਂਟਿਸ ਪੋਸਟ ਲਈ ਅਰਜ਼ੀ ਦੇਣ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ।
ਉਮਰ ਹੱਦ
ਬਿਨੈਕਾਰਾਂ ਦੀ ਘੱਟੋ-ਘੱਟ ਉਮਰ ਹੱਦ 1 ਅਗਸਤ 2023 ਤੱਕ 20 ਸਾਲ ਤੱਕ ਅਤੇ ਵੱਧ ਤੋਂ ਵੱਧ ਉਮਰ ਹੱਦ 28 ਸਾਲ ਹੈ। ਹਾਲਾਂਕਿ ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਟੇਟ ਬੈਂਕ ਆਫ ਇੰਡੀਆ ਅਪ੍ਰੈਂਟਿਸ ਭਰਤੀ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
SBI ਅਪ੍ਰੈਂਟਿਸ ਭਰਤੀ 2023 ਲਈ ਚੋਣ ਪ੍ਰਕਿਰਿਆ ਪਿਛਲੀ ਭਰਤੀ ਮੁਹਿੰਮ ਵਾਂਗ ਹੀ ਹੈ। ਉਮੀਦਵਾਰ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਦੀ ਪ੍ਰੀਖਿਆ ਪਾਸ ਕਰਕੇ ਇਹ ਨੌਕਰੀ ਪ੍ਰਾਪਤ ਕਰ ਸਕਦੇ ਹਨ। ਆਨਲਾਈਨ ਪ੍ਰੀਖਿਆ ਅਕਤੂਬਰ/ਨਵੰਬਰ 'ਚ ਕਰਵਾਈ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਲਈ ਹਾਜ਼ਰ ਹੋਣਾ ਪਵੇਗਾ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
SBI Recruitment 2023
ਦਿੱਲੀ ਪੁਲਸ ਕਾਂਸਟੇਬਲ ਲਈ 7 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰਨ ਅਪਲਾਈ
NEXT STORY