ਨਵੀਂ ਦਿੱਲੀ- ਪੁਲਸ 'ਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। SSB ਨੇ ਸਪੋਰਟਸ ਕੋਟੇ ਦੇ ਆਧਾਰ 'ਤੇ 272 ਕਾਂਸਟੇਬਲਾਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ 21 ਅਕਤੂਬਰ ਤੋਂ ਆਨਲਾਈਨ ਸ਼ੁਰੂ ਹੋ ਗਈਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://ssbrectt.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 20 ਨਵੰਬਰ 2023 ਹੈ।
ਉਮਰ ਹੱਦ
SSB ਕਾਂਸਟੇਬਲ ਜੀ.ਡੀ ਸਪੋਰਟਸ ਕੋਟਾ ਭਰਤੀ 2023 ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਹੈ। ਇਸ ਭਰਤੀ 'ਚ ਉਮਰ ਦੀ ਗਣਨਾ 20 ਨਵੰਬਰ 2023 ਨੂੰ ਆਧਾਰ ਵਜੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ OBC, EWS, SC, ST ਅਤੇ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।
ਵਿੱਦਿਅਕ ਯੋਗਤਾ
SSB ਕਾਂਸਟੇਬਲ ਜੀ. ਡੀ. ਸਪੋਰਟਸ ਕੋਟਾ ਭਰਤੀ 2023 ਲਈ ਉਮੀਦਵਾਰਾਂ ਦਾ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਖੇਡ ਯੋਗਤਾ ਵੀ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਰੈਲੀ ਵਿਚ ਦਸਤਾਵੇਜ਼ਾਂ ਦੀ ਪੜਤਾਲ ਹੋਵੇਗੀ। ਇਸ ਤੋਂ ਬਾਅਦ ਸਕਿੱਲ ਟੈਸਟ ਫਿਰ ਪੀ. ਈ. ਟੀ ਅਤੇ ਮੈਡੀਕਲ ਟੈਸਟ ਹੋਵੇਗਾ। ਇਸ ਤੋਂ ਬਾਅਦ ਫਾਈਨਲ ਪੋਸਟਿੰਗ ਦਿੱਤੀ ਜਾਵੇਗੀ।
ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ
10ਵੀਂ ਜਮਾਤ ਦੀ ਮਾਰਕ ਸ਼ੀਟ
ਖੇਡਾਂ ਨਾਲ ਸਬੰਧਤ ਦਸਤਾਵੇਜ਼
ਉਮੀਦਵਾਰ ਦੀ ਫੋਟੋ ਅਤੇ ਦਸਤਖਤ
ਜਾਤੀ ਸਰਟੀਫਿਕੇਟ
ਉਮੀਦਵਾਰ ਦਾ ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ
ਆਧਾਰ ਕਾਰਡ
ਕੋਈ ਹੋਰ ਦਸਤਾਵੇਜ਼ ਜਿਸ ਲਈ ਉਮੀਦਵਾਰ ਲਾਭ ਚਾਹੁੰਦਾ ਹੈ।
ਇਸ ਤਰ੍ਹਾਂ ਅਪਲਾਈ ਕਰ ਸਕਦੇ ਹੋ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਹੋਮ ਪੇਜ 'ਤੇ ਰਿਕਰੂਟਮੈਂਟ ਸੈਕਸ਼ਨ 'ਤੇ ਕਲਿੱਕ ਕਰੋ।
SSB ਕਾਂਸਟੇਬਲ ਜੀ.ਡੀ ਸਪੋਰਟਸ ਕੋਟਾ ਭਰਤੀ 2023 'ਤੇ ਕਲਿੱਕ ਕਰੋ।
SSB ਕਾਂਸਟੇਬਲ ਜੀ.ਡੀ ਸਪੋਰਟਸ ਕੋਟਾ ਭਰਤੀ 2023 ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਫਿਰ ਉਮੀਦਵਾਰ ਆਨਲਾਈਨ ਅਰਜ਼ੀ 'ਤੇ ਕਲਿੱਕ ਕਰਨਗੇ।
ਹੁਣ ਫਾਰਮ ਭਰੋ ਅਤੇ ਸਬਮਿਟ ਕਰੋ।
ਦਸਤਾਵੇਜ਼ ਅੱਪਲੋਡ ਕਰੋ।
ਹੁਣ ਫਾਈਨਲ ਜਮ੍ਹਾ ਕਰੋ।
ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
SSB Constable GD Sports Quota Recruitment 2023
CISF 'ਚ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY