ਨਵੀਂ ਦਿੱਲੀ- ਬਿਜਲੀ ਮਹਿਕਮੇ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਤੇਲੰਗਾਨਾ ਦੀ ਦੱਖਣੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ (TSSPDC) ਨੇ ਹਜ਼ਾਰਾਂ ਜੂਨੀਅਰ ਲਾਈਨਮੈਨ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 1,553 ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਅਤੇ ਇੱਛੁਕ ਉਮੀਦਵਾਰ ਜੋ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਹ ਅਧਿਕਾਰਤ ਵੈੱਬਸਾਈਟ http://www.tssouthernpower.com 'ਤੇ ਜਾ ਕੇ ਅਪਲਾਈ ਕਰਨ ਦੇ ਯੋਗ ਹੋਵੇਗਾ।
ਕੁੱਲ ਅਹੁਦੇ
ਕੁੱਲ ਅਹੁਦੇ 1,553 ਹਨ। ਕੁੱਲ ਅਹੁਦਿਆਂ 'ਚੋਂ 1500 JLM ਅਹੁਦਿਆਂ ਲਈ, 50 ਇਲੈਕਟ੍ਰੀਕਲ ਸਬ-ਇੰਜੀਨੀਅਰਿੰਗ ਅਹੁਦਿਆਂ ਲਈ ਅਤੇ 48 ਸਹਾਇਕ ਇੰਜੀਨੀਅਰਿੰਗ ਅਹੁਦਿਆਂ ਲਈ ਰੱਖੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 8 ਮਾਰਚ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 28 ਮਾਰਚ 2023
ਵਿੱਦਿਅਕ ਯੋਗਤਾ
ਜੋ ਵੀ ਉਮੀਦਵਾਰ ਜੋ ਜੂਨੀਅਰ ਲਾਈਨਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਕੋਲ ਇਲੈਕਟ੍ਰਿਕ ਟਰੇਡ 'ਚ 10ਵੀਂ ਪਾਸ ਜਾਂ ITI ਪਾਸ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ। ਤੇਲੰਗਾਨਾ ਰਾਜ ਸਿੱਖਿਆ ਵਿਭਾਗ ਦੇ ਬੋਰਡ ਤੋਂ ਇਲੈਕਟ੍ਰੀਕਲ ਟਰੇਡ ਵਿਚ ਦੋ ਸਾਲਾਂ ਦਾ ਇੰਟਰਮੀਡੀਏਟ ਵੋਕੇਸ਼ਨਲ ਕੋਰਸ ਕੀਤਾ ਹੋਵੇ।ਯੋਗਤਾ ਬਾਰੇ ਹੋਰ ਵੇਰਵਿਆਂ ਲਈ ਭਰਤੀ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ।
ਉਮਰ ਹੱਦ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 35 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
ਜੂਨੀਅਰ ਲਾਈਨਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 200 ਰੁਪਏ ਅਤੇ ਪ੍ਰੀਖਿਆ ਫੀਸ ਵਜੋਂ 120 ਰੁਪਏ ਵੀ ਅਦਾ ਕਰਨੇ ਪੈਣਗੇ। ਹਾਲਾਂਕਿ SC, ST ਆਦਿ ਵਰਗਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਨੌਜਵਾਨਾਂ ਲਈ ਖੁਸ਼ਖ਼ਬਰੀ; ਭਾਰਤੀ ਫ਼ੌਜ ਨੇ ਅਗਨੀਵੀਰ ਦੀ ਨਵੀਂ ਭਰਤੀ ਕੀਤੀ ਸ਼ੁਰੂ, ਜਾਣੋ ਪੂਰਾ ਵੇਰਵਾ
NEXT STORY