ਨਵੀਂ ਦਿੱਲੀ— ਪੁਲਸ ਮਹਿਕਮੇ ਵਿਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਨੇ ਸਬ-ਇੰਸਪੈਕਟਰ ਅਤੇ ਸਾਰਜੈਂਟ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਅਸਾਮੀ ਤਹਿਤ ਚੁਣੇ ਗਏ ਉਮੀਦਵਾਰਾਂ ਦੀ ਨੌਕਰੀ ਕੋਲਕਾਤਾ ਪੁਲਸ ’ਚ ਹੋਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ- 19 ਜੁਲਾਈ 2021
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 19 ਅਗਸਤ 2021
ਅਹੁਦਿਆਂ ਦਾ ਵੇਰਵਾ—
ਸਬ-ਇੰਸਪੈਕਟਰ-181 ਅਹੁਦੇ
ਸਬ-ਇੰਸਪੈਕਟਰ- 27 ਅਹੁਦੇ (ਮਹਿਲਾ)
ਸਾਰਜੈਂਟ- 122 ਅਹੁਦੇ
ਕੁੱਲ ਅਹੁਦੇ 330
ਸਿੱਖਿਅਕ ਯੋਗਤਾ—
ਪੱਛਮੀ ਬੰਗਾਲ ਪੁਲਸ ਮਹਿਕਮੇ ਵਲੋਂ ਕੱਢੀਆਂ ਗਈਆਂ ਭਰਤੀਆਂ ਲਈ ਅਪਲਾਈ ਕਰਨ ਵਾਲ ਬਿਨੈਕਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ’ਚ ਗਰੈਜੂਏਸ਼ਨ ਦੀ ਡਿਗਰੀ ਹੋਣਾ ਜ਼ਰੂਰੀ ਹੈ। ਨਾਲ ਹੀ ਉਮੀਦਵਾਰ ਦਾ ਸਥਾਨਕ ਭਾਸ਼ਾ ਵਿਚ ਬੰਗਾਲੀ ਵਿਚ ਬੋਲਣ, ਪੜ੍ਹਨ ਅਤੇ ਲਿਖਣ ਵਿਚ ਯੋਗ ਹੋਣਾ ਚਾਹੀਦਾ ਹੈ।
ਉਮਰ ਹੱਦ—
ਇਸ ਭਰਤੀ ਲਈ ਉਮਦੀਵਾਰ ਦੀ ਉਮਰ 20 ਸਾਲ ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ—
ਜਨਰਲ ਅਤੇ ਓ. ਬੀ. ਸੀ. ਵਰਗ ਲਈ- 270 ਰੁਪਏ
ਐੱਸ. ਸੀ. ਅਤੇ ਐੱਸ. ਟੀ. ਵਰਗ ਲਈ- 200 ਰੁਪਏ
ਉਮੀਦਵਾਰ ਦੀ ਚੋਣਾਂ 4 ਪੱਧਰ ’ਤੇ ਲਏ ਜਾਣ ਵਾਲੀ ਪ੍ਰੀਖਿਆ ਤੋਂ ਹੋਵੇਗੀ-
ਸ਼ੁਰੂਆਤੀ ਲਿਖਤੀ ਪ੍ਰੀਖਿਆ
ਸਰੀਰਕ ਸਟੈਂਡਰਡ ਅਤੇ ਸਰੀਰਕ ਕੁਸ਼ਲਤਾ ਟੈਸਟ (ਪੀ. ਈ. ਟੀ.)
ਫਾਈਨਲ ਲਿਖਤੀ ਪ੍ਰੀਖਿਆ
ਸ਼ਖਸੀਅਤ ਪਰਖ
ਇੰਝ ਕਰੋ ਅਪਲਾਈ
ਚਾਹਵਾਨ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.wbpolice.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਲਿੰਕ ’ਤੇ ਕਲਿੱਕ ਕਰੋ
ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
NEXT STORY