ਮੁੰਬਈ (ਬਿਊਰੋ) : ਹਿੰਦੀ ਸਿਨੇਮਾ 'ਚ ਪ੍ਰੇਮ ਕਹਾਣੀਆਂ ਦਾ ਫ਼ਿਲਮਾਂ ਦਾ ਲੰਬਾ ਇਤਿਹਾਸ ਰਿਹਾ ਹੈ। 'ਮੁਗਲੇ-ਆਜ਼ਮ', 'ਦੇਵਦਾਸ' ਤੇ 'ਮੈਂਨੇ ਪਿਆਰ ਕਿਆ' ਵਰਗੀਆਂ ਫ਼ਿਲਮਾਂ ਨੇ ਸਿਨੇਮਾ ਦੇ ਵੱਖ-ਵੱਖ ਦੌਰ 'ਚ ਮੁਹੱਬਤ ਦੀ ਇਤਿਹਾਸਕ ਦਾਸਤਾਂ ਪਰਦਾ 'ਤੇ ਲਿਖੀ ਹੈ। ਜੇਕਰ 'ਦਿਲਵਾਲੇ ਦੁਲਹਨਿਆ ਲੈ ਜਾਏਗੇ' 'ਚ ਰਾਜ ਤੇ ਸਿਮਰਨ ਨੇ ਮੁਹੱਬਤ ਕੀਤੀ, ਜੋ ਕਹਾਣੀ ਲਿਖੀ ਉਸ ਦਾ ਅਸਰ ਕਦੀ ਮਰਾਠਾ ਮੰਦਰ 'ਚ 1000 ਹਫ਼ਤੇ ਤਕ ਚੱਲਣ ਵਾਲੇ ਸ਼ੋਅ, ਤਾਂ ਕਦੇ ਅਮਰੀਕੀ ਰਾਸ਼ਟਰਪਤੀ ਦੇ ਭਾਸ਼ਾਣਾਂ 'ਚ ਜ਼ਿਕਰ ਦੇ ਰੂਪ 'ਚ ਦਿਖਦਾ ਰਿਹਾ ਹੈ। ਹੁਣ, 'ਮੁਹੱਬਤ' ਦੀ ਇਸ ਸੁਪਰ ਹਿੱਟ ਕਹਾਣੀ ਦੇ ਨਾਇਕ-ਨਾਇਕਾ ਨੂੰ ਇਕ ਮੂਰਤੀ ਦੀ ਸੂਰਤ 'ਚ ਢਾਲ ਕੇ ਲੰਡਨ ਦੇ ਮਸ਼ਹੂਰ ਲੀਸੇਸਟਰ ਚੌਰਾਹੇ 'ਤੇ ਹਮੇਸ਼ਾ ਲਈ ਅਮਰ ਕਰ ਦਿੱਤਾ ਜਾਵੇਗਾ। ਕਿਸੇ ਹਿੰਦੀ ਫ਼ਿਲਮ ਲਈ ਅਜਿਹਾ ਪਹਿਲੀ ਵਾਰ ਹੋਵੇਗਾ। ਪਿਛਲੀ ਸਦੀ ਦੇ ਆਖ਼ਰੀ ਦਹਾਕੇ ਦੇ ਮੱਧ 'ਚ ਆਈ 'ਦਿਲਵਾਲੇ ਦੁਲਹਨਿਆ ਲੈ ਜਾਏਗੇ' ਦੇ ਸਫ਼ਰ ਦੀ 'ਸਿਲਵਰ ਜੁਬਲੀ' ਮਨਾਉਣ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।
ਦੱਸ ਦਈਏ ਕਿ 'ਦਿਲਵਾਲੇ ਦੁਲਹਨਿਆ ਲੈ ਜਾਏਗੇ' ਦੇ 25 ਸਾਲ ਹੋਣ 'ਤੇ ਸ਼ਾਨਦਾਰ ਮੌਕੇ 'ਤੇ ਲੰਡਨ 'ਚ ਉਨ੍ਹਾਂ ਦੀਆਂ ਮੂਰਤੀਆਂ ਲਾਈਆਂ ਜਾਣਗੀਆਂ। ਇਹ ਮੂਰਤੀਆਂ ਕਾਂਸੇ ਦੀਆਂ ਹੋਣਗੀਆਂ, ਜਿਨ੍ਹਾਂ ਨੂੰ ਲੀਸੇਸਟਰ ਸਕਵਾਅਰ 'ਚ ਸਥਾਪਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ 20 ਅਕਤੂਬਰ 1995 ਨੂੰ ਰਿਲੀਜ਼ ਹੋਈ 'ਦਿਲਵਾਲੇ ਦੁਲਹਨਿਆ ਲੈ ਜਾਏਗੇ' 'ਚ ਰਾਜ ਬਣੇ ਸ਼ਾਹਰੁਖ਼ ਖਾਨ, ਸਿਮਰਨ ਦੇ ਕਿਰਦਾਰ 'ਚ ਕਾਜੋਲ ਤੇ ਬਾਬੂਜੀ ਦੇ ਰੋਲ 'ਚ ਅਮਰੀਸ਼ ਪੁਰੀ ਅੱਜ ਤਕ ਯਾਦਾਂ 'ਚ ਉਸ ਤਰ੍ਹਾਂ ਰਚੇ-ਬਸੇ ਹਨ। ਜਿਵੇਂ ਆਪਣੇ ਹੀ ਕਿਸੇ ਜਾਣਨ ਵਾਲੇ ਦੀ ਕਹਾਣੀ ਹੋਵੇ। ਫ਼ਿਲਮ ਦੀ ਕਾਸਟਿੰਗ ਦੀ ਕਹਾਣੀ ਵੀ ਉਨ੍ਹੀਂ ਹੀ ਰੌਚਕ ਹੈ, ਜਿਨੀਂ ਰਾਜ ਤੇ ਸਿਮਰਨ ਦੀ ਲਵ ਸਟੋਰੀ।
ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
NEXT STORY