ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ ‘ਪ੍ਰਿਰਥਵੀਰਾਜ’ ਯਸ਼ ਰਾਜ ਫ਼ਿਲਮਜ਼ ਦੀ ਪਹਿਲੀ ਇਤਿਹਾਸਕ ਫ਼ਿਲਮ ਹੈ। ਇਸ ਦੀ ਕਹਾਣੀ ਨਿਡਰ ਤੇ ਸੂਰਬੀਰ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਤੇ ਬਹਾਦਰੀ ’ਤੇ ਆਧਾਰਿਤ ਹੈ।
ਅਸੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਨਿਰਮਾਤਾ ਆਦਿਤਿਆ ਚੋਪੜਾ ਨੇ 12ਵੀਂ ਸਦੀ ਦੀ ਦਿੱਲੀ, ਅਜਮੇਰ ਤੇ ਕਨੌਜ ਨੂੰ ਨਵੇਂ ਸਿਰੇ ਤੋਂ ਰੀਕ੍ਰਿਏਟ ਕੀਤਾ ਤੇ ਸੈੱਟ ਨੂੰ ਡਿਜ਼ਾਈਨ ਕਰਨ ਲਈ ਬਜਟ ’ਤੇ 25 ਕਰੋਡ਼ ਤੋਂ ਜ਼ਿਆਦਾ ਖਰਚ ਕੀਤੇ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)
ਅਕਸ਼ੇ ਕੁਮਾਰ ਕਹਿੰਦੇ ਹਨ, ‘‘ਫ਼ਿਲਮ ਨੂੰ ਦਰਸ਼ਕਾਂ ਲਈ ਵਿਜ਼ੂਅਲ ਟ੍ਰੀਟ ਬਣਾਉਣਾ ਬਹੁਤ ਵੱਡਾ ਕੰਮ ਸੀ ਕਿਉਂਕਿ ਸਭ ਲਈ ਬਿੱਗ ਸਕ੍ਰੀਨ ਐਂਟਰਟੇਨਰ ਦਾ ਵਾਅਦਾ ਕਰਨਾ ਚਾਹੁੰਦੇ ਸੀ।’’
ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਕਹਿੰਦੇ ਹਨ, ‘‘ਆਦਿਤਿਆ ਚੋਪੜਾ ਨੇ ਦਿੱਲੀ, ਅਜਮੇਰ ਤੇ ਕਨੌਜ ਨੂੰ ਰੀਕ੍ਰਿਏਟ ਕਰਨ ਦਾ ਮੁਸ਼ਕਲ ਕੰਮ ਆਪਣੇ ਹੱਥ ’ਚ ਲਿਆ। ਸ਼ਹਿਰਾਂ ਦੀ ਉਸਾਰੀ ਲਈ ਅਸਲੀ ਸੰਗਮਰਮਰ ਦਾ ਇਸਤੇਮਾਲ ਕੀਤਾ ਗਿਆ। 900 ਵਰਕਰਾਂ ਨੇ 8 ਮਹੀਨਿਆਂ ਤਕ ਸਖ਼ਤ ਮਿਹਨਤ ਕੀਤੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)
NEXT STORY