ਮੁੰਬਈ - ਭਾਰਤ ਦੀ ਪ੍ਰੀਮੀਅਮ ਸਿਨੇਮਾ ਐਗਜ਼ੀਬਿਸ਼ਨ ਕੰਪਨੀ ਪੀ.ਵੀ.ਆਰ. ਆਈਨਾਕਸ ਨੇ ਹੁਣੇ ਜਿਹੇ ਖਾਸ ਫਿਲਮ ਫੈਸਟੀਵਲ ‘ਆਮਿਰ ਖਾਨ : ਸਿਨੇਮਾ ਦਾ ਜਾਦੂਗਰ’ ਦਾ ਐਲਾਨ ਕੀਤਾ ਹੈ। ਮੁੰਬਈ ਵਿਚ ਪ੍ਰੈਸ ਕਾਨਫਰੈਂਸ ਵਿਚ ਜਾਵੇਦ ਅਖਤਰ ਅਤੇ ਪੀ.ਵੀ.ਆਰ. ਦੇ ਫਾਊਂਡਰ ਅਜੈ ਬਿਜਲੀ ਨੇ ਆਮਿਰ ਖਾਨ ਨਾਲ ‘ਆਮਿਰ ਖਾਨ : ਸਿਨੇਮਾ ਦਾ ਜਾਦੂਗਰ’ ਦਾ ਟ੍ਰੇਲਰ ਲਾਂਚ ਕੀਤਾ। ਇਹ ਫਿਲਮ ਫੈਸਟੀਵਲ ਆਮਿਰ ਖਾਨ ਦੇ ਬਰਥ-ਡੇਅ 14 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਆਮਿਰ ਖਾਨ ਦੀਆਂ ਕੁਝ ਆਈਕਾਨਿਕ ਫਿਲਮਾਂ ਫਿਰ ਵੱਡੇ ਪਰਦੇ ’ਤੇ ਦੇਖਣ ਨੂੰ ਮਿਲਣਗੀਆਂ।
ਆਮਿਰ ਖਾਨ ਨੇ ਦੱਸਿਆ ਕਿ ਫਰਹਾਨ ਨੂੰ ਸਕ੍ਰਿਪਟ ਸੁਣਨ ਤੋਂ ਮਨ੍ਹਾ ਕਰ ਦਿੱਤਾ ਸੀ ਤਾਂ ਉਹ ਜਾਵੇਦ ਸਾਹਿਬ ਦੇ ਫੋਨ ਦੀ ਉਡੀਕ ਕਰ ਰਹੇ ਸਨ। ਕਾਫ਼ੀ ਸਮੇਂ ਤੱਕ ਫੋਨ ਨਹੀਂ ਆਇਆ ਤਾਂ ਅਹਿਸਾਸ ਹੋਇਆ ਕਿ ਫਰਹਾਨ ਨੇ ਸ਼ਾਇਦ ਉਨ੍ਹਾਂ ਨੂੰ ਇਸ ਬਾਰੇ ਗੱਲ ਹੀ ਨਹੀਂ ਕੀਤੀ ਹੋਵੇਗੀ। ਫਰਹਾਨ ਨੂੰ ਪੂਰਾ ਭਰੋਸਾ ਸੀ ਅਤੇ ਉਹ ਸੱਚੀਂ ਉਨ੍ਹਾਂ ਨੂੰ ਆਪਣੀ ਫਿਲਮ ’ਚ ਚਾਹੁੰਦੇ ਸਨ।
ਜਾਵੇਦ ਨੇ ਕਿਹਾ, ‘‘ਸਿਰਫ ਆਮਿਰ ਹੀ ਅਜਿਹੇ ਕਿਰਦਾਰਾਂ ਤੇ ਕਹਾਣੀਆਂ ’ਤੇ ਭਰੋਸਾ ਕਰ ਸਕਦੇ ਸਨ। ਨਵੇਂ ਡਾਇਰੈਕਟਰ ਫਰਹਾਨ ਕੋਲ ਤਿੰਨ ਹੀਰੋਜ਼ ਵਾਲੀ ਕਹਾਣੀ ਸੀ ਤੇ ਹਾਂ ਕਰ ਦਿੱਤੀ। ਕੋਈ ਹੋਸ਼ ਵਿਚ ਰਹਿ ਕੇ ‘ਦੰਗਲ’ ਕਰਦਾ ਇਕ ਬਜ਼ੁਰਗ ਆਦਮੀ ਦਾ ਰੋਲ, ਜੋ ਧੀ ਤੋਂ ਕੁਸ਼ਤੀ ਵਿਚ ਹਾਰ ਜਾਂਦਾ ਹੈ। ਐਕਟਰ ਉਨ੍ਹਾਂ ਡਾਇਰੈਕਟਰਸ ਨਾਲ ਕੰਮ ਕਰਦਾ ਹੈ, ਜਿਨ੍ਹਾਂ ਦੀਆਂ ਫਿਲਮਾਂ ਹਿੱਟ ਰਹੀਆਂ ਹੋਣ ਪਰ ਤੁਸੀਂ ਰਿਸਕ ਲੈਂਦੇ ਹੋ।’’
ਸੁਨੰਦਾ ਸ਼ਰਮਾ ਮਾਮਲੇ ’ਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਚੇਅਰਪਰਸਨ ਰਾਜ ਲਾਲੀ ਗਿੱਲ
NEXT STORY