ਨਵੀਂ ਦਿੱਲੀ (ਏਜੰਸੀ) : ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਜੋਨਾਸ ਨੇ ਹੋਲੀ ਦੇ ਸ਼ੁਭ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੇ ਹੋਏ ਦੁਨੀਆ ਭਰ ਵਿੱਚ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਹੋਲਿਕਾ ਦਹਿਨ ਦੀ ਰਸਮ ਦੀ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ 'ਬੁਰਾਈ 'ਤੇ ਸੱਚਾਈ ਦੀ ਜਿੱਤ' ਦੀ ਉਮੀਦ ਜਤਾਈ ਹੈ।
ਇਹ ਵੀ ਪੜ੍ਹੋ: ''ਉਹ ਮੈਨੂੰ ਮਾਰ ਦੇਣਗੇ..!'', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ

ਪੱਛਮੀ ਏਸ਼ੀਆ ਦੇ ਹਾਲਾਤਾਂ 'ਤੇ ਬੋਲੀ ਪ੍ਰਿਯੰਕਾ
ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਕਿ ਇਸ ਸਮੇਂ ਦੁਨੀਆ ਭਰ ਵਿੱਚ, ਖਾਸ ਕਰਕੇ ਪੱਛਮੀ ਏਸ਼ੀਆ (Middle East) ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਉਹ ਬਹੁਤ ਮੁਸ਼ਕਲ ਅਤੇ ਮਨ ਨੂੰ ਬੋਝਲ ਕਰਨ ਵਾਲਾ ਹੈ ਪਰ ਰੌਸ਼ਨੀ ਵਿੱਚ ਸਾਨੂੰ ਰਸਤਾ ਦਿਖਾਉਣ ਦੀ ਤਾਕਤ ਹੁੰਦੀ ਹੈ। ਹੋਲਿਕਾ ਦਹਿਨ ਸਿਰਫ਼ ਇੱਕ ਰਸਮ ਨਹੀਂ, ਬਲਕਿ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਫਿਲਮ 'ਵਾਰਾਣਸੀ' 'ਚ ਆਏਗੀ ਨਜ਼ਰ
ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਵੱਡੀ ਖ਼ਬਰ ਹੈ। ਉਹ ਜਲਦੀ ਹੀ ਮਸ਼ਹੂਰ ਨਿਰਦੇਸ਼ਕ ਐਸ. ਐਸ. ਰਾਜਾਮੌਲੀ ਦੀ ਫਿਲਮ 'ਵਾਰਾਣਸੀ' ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਸ ਦੇ ਨਾਲ ਸੁਪਰਸਟਾਰ ਮਹੇਸ਼ ਬਾਬੂ ਅਤੇ ਪ੍ਰਿਥਵੀਰਾਜ ਸੁਕੁਮਾਰਨ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: 'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ Actress ਦੀ ਹੋਈ ਸੁਰੱਖਿਅਤ ਵਾਪਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ
NEXT STORY