ਮੁੰਬਈ (ਬਿਊਰੋ)– ‘ਬਿੱਗ ਬੌਸ 16’ ’ਚ ਬੀਤੇ ਐਪੀਸੋਡ ’ਚ ਵੱਡਾ ਧਮਾਕਾ ਹੋਇਆ। ‘ਬਿੱਗ ਬੌਸ’ ਦੇ ਘਰ ਤੋਂ ਅਬਦੂ ਰੋਜ਼ਿਕ ਨੂੰ ਬਾਹਰ ਕਰ ਦਿੱਤਾ ਗਿਆ। ‘ਬਿੱਗ ਬੌਸ’ ਦੇ ਘਰ ’ਚ ਸਾਰੇ ਮੁਕਾਬਲੇਬਾਜ਼ ਅਬਦੂ ਦੇ ਜਾਣ ਤੋਂ ਦੁਖੀ ਹਨ, ਉਥੇ ਦੂਜੇ ਪਾਸੇ ‘ਛੋਟੇ ਭਾਈਜਾਨ’ ਦੇ ਪ੍ਰਸ਼ੰਸਕ ਵੀ ਸਦਮੇ ’ਚ ਚਲੇ ਗਏ ਹਨ।
ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਸਨ ਕਿ ਅਬਦੂ ਰੋਜ਼ਿਕ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਘਰੋਂ ਬਾਹਰ ਨਿਕਲ ਸਕਦੇ ਹਨ ਪਰ ਜਦੋਂ ਉਹ ਸੱਚ ’ਚ ਬਾਹਰ ਗਏ ਤਾਂ ਵਜ੍ਹਾ ਦਾ ਖ਼ੁਲਾਸਾ ਖ਼ੁਦ ‘ਬਿੱਗ ਬੌਸ’ ਨੇ ਕੀਤਾ, ਅਬਦੂ ਇਕ ਵੀਡੀਓ ਗੇਮ ਸ਼ੂਟ ਲਈ ਘਰੋਂ ਬਾਹਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ
‘ਬਿੱਗ ਬੌਸ’ ਨੇ ਘਰ ’ਚ ਐਲਾਨ ਕਰਦਿਆਂ ਸਾਰੇ ਮੁਕਾਬਲੇਬਾਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਤਕ ਸ਼ੋਅ ’ਚ ਕੁਝ ਵੀ ਛਿਪਾਇਆ ਨਹੀਂ ਗਿਆ ਹੈ, ਅਬਦੂ ਦੀ ਮੈਨੇਜਮੈਂਟ ਕੰਪਨੀ ਨੇ ਮੇਕਰਜ਼ ਨਾਲ ਸੰਪਰਕ ਕੀਤਾ ਹੈ, ਇਹ ਉਸ ਦੀ ਜ਼ਿੰਦਗੀ ਬਦਲਣ ਵਾਲਾ ਫ਼ੈਸਲਾ ਹੈ। ਵੀਡੀਓ ਗੇਮ ਲਈ ਅਦਬੂ ਦੇ ਲਾਈਵ ਮੋਸ਼ਨ ਕੈਪਚਰ ਕਰਨ ਦੀ ਲੋੜ ਹੈ, ‘ਬਿੱਗ ਬੌਸ’ ਨੇ ਨਾਲ ਹੀ ਕਿਹਾ ਕਿ ਉਹ ਅਬਦੂ ਦੀ ਜ਼ਿੰਦਗੀ ਦੇ ਇੰਨੇ ਵੱਡੇ ਫ਼ੈਸਲੇ ’ਚ ਰੁਕਾਵਟ ਨਹੀਂ ਬਣਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ।’’
‘ਬਿੱਗ ਬੌਸ’ ਨੇ ਐਲਾਨ ਕਰਦਿਆਂ ਸਾਰੇ ਮੁਕਾਬਲੇਬਾਜ਼ਾਂ ਨੂੰ ਕਿਹਾ, ‘‘ਇਸ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਅਬਦੂ ਇਥੇ ਆਉਣਗੇ, ਫਿਰ ਸਾਰੇ ਮੁਕਾਬਲੇਬਾਜ਼ਾਂ ’ਤੇ ਫ਼ੈਸਲਾ ਹੋਵੇਗਾ ਕਿ ਉਹ ਅਬਦੂ ਨੂੰ ਘਰ ’ਚ ਮਹਿਮਾਨ ਵਾਂਗ ਆਉਣ ਦੀ ਇਜਾਜ਼ਤ ਦਿੰਦੇ ਹਨ ਜਾਂ ਫਿਰ ਇਕ ਮੁਕਾਬਲੇਬਾਜ਼ ਵਾਂਗ।’’
ਅਬਦੂ ਦੇ ਜਾਣ ਤੋਂ ਬਾਅਦ ਸਾਜਿਦ ਖ਼ਾਨ ਇਕੱਲੇ ਪੈ ਗਏ ਹਨ। ਛੋਟੇ ਸਾਥੀ ਦੇ ਜਾਣ ਕਾਰਨ ਸਾਜਿਦ ਦੀਆਂ ਅੱਖਾਂ ’ਚ ਹੰਝੂ ਆ ਗਏ। ਨਿਮਰਤ ਕੌਰ ਵੀ ਦੋਸਤ ਦੇ ਚਲੇ ਜਾਣ ਕਾਰਨ ਭਾਵੁਕ ਹੋ ਗਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ
NEXT STORY