ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਅਤੇ ਅਦਾਕਾਰ ਕੰਗਨਾ ਰਣੌਤ ਦੇ ਵਿਚਕਾਰ ਛਿੜੀ ਲੜਾਈ ਹੁਣ ਕਾਨੂੰਨੀ ਪ੍ਰਕਿਰਿਆ ਦੇ ਵਿਚਕਾਰ ਪਹੁੰਚ ਚੁੱਕੀ ਹੈ। ਜਿਥੇ ਹੁਣ ਇਸ ਮਾਮਲੇ ’ਚ ਰਿਤਿਕ ਰੌਸ਼ਨ ਨੂੰ ਅੱਜ ਮੁੰਬਈ ’ਚ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣਾ ਹੈ। ਅਦਾਕਾਰ ਨੂੰ ਵੀਰਵਾਰ ਦੇ ਦਿਨ ਸੰਮਨ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਆਪਣਾ ਬਿਆਨ ਦਰਜ ਕਰਵਾਉਣ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।
ਦੱਸ ਦੇਈਏ ਕਿ ਸਾਲ 2016 ’ਚ ਰਿਤਿਕ ਰੌਸ਼ਨ ਨੇ ਇਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ’ਚ ਕਿਹਾ ਗਿਆ ਸੀ ਕਿ ਕੋਈ ਵਿਅਕਤੀ ਅਦਾਕਾਰਾ ਕੰਗਨਾ ਰਣੌਤ ਦੇ ਨਾਂ ’ਤੇ ਬਣੀ ਈ-ਮੇਲ ਤੋਂ ਉਨ੍ਹਾਂ ਨੂੰ ਲਗਾਤਾਰ ਈ-ਮੇਲ ਕਰ ਰਿਹਾ ਸੀ। ਉਸ ਸਮੇਂ ਕੰਗਨਾ ਨੇ ਦਾਅਵਾ ਕੀਤਾ ਸੀ ਕਿ ਰਿਤਿਕ ਰੌਸ਼ਨ ਵੱਲੋਂ ਉਨ੍ਹਾਂ ਨੂੰ ਇਹ ਈ-ਮੇਲ ਆਈ.ਡੀ. ਦਿੱਤੀ ਗਈ ਸੀ ਅਤੇ ਉਹ 2014 ਤੱਕ ਉਸ ਈ-ਮੇਲ ਆਈ.ਡੀ. ਦੇ ਰਾਹੀਂ ਇਕ-ਦੂਜੇ ਨਾਲ ਗੱਲ ਕਰ ਰਹੇ ਹਨ।
ਰਿਤਿਕ ਦਾ ਕੰਗਨਾ ਦੇ ਨਾਲ ਰਿਲੇਸ਼ਨ ਹੋਣ ਤੋਂ ਇਨਕਾਰ
ਇਸ ਤੋਂ ਬਾਅਦ 2016 ’ਚ ਹੀ ਰਿਤਿਕ ਰੌਸ਼ਨ ਨੇ ਕੰਗਨਾ ਨੂੰ ਇਕ ਲੀਗਲ ਨੋਟਿਸ ਭੇਜਿਆ ਸੀ। ਇਹ ਨੋਟਿਸ ਕੰਗਨਾ ਵੱਲੋਂ ਰਿਤਿਕ ਨੂੰ ਬੇਵਕੂਫ ਐਕਸ ਬੁਲਾਏ ਜਾਣ ’ਤੇ ਭੇਜਿਆ ਗਿਆ ਸੀ। ਰਿਤਿਕ ਸ਼ੁਰੂ ’ਚ ਹੀ ਕੰਗਨਾ ਦੇ ਨਾਲ ਆਪਣੇ ਅਫੇਅਰ ਦੀਆਂ ਗੱਲਾਂ ਨੂੰ ਨਕਾਰਦੇ ਆਏ ਹਨ। ਹਾਲਾਂਕਿ ਕੰਗਨਾ ਆਪਣੇ ਕਈ ਇੰਟਰਵਿਊ ’ਚ ਦਾਅਵਾ ਕਰ ਚੁੱਕੀ ਹੈ ਕਿ ਉਹ ਅਤੇ ਰਿਤਿਕ ਰੌਸ਼ਨ ਕਾਫ਼ੀ ਸਮੇਂ ਤੱਕ ਰਿਲੇਸ਼ਨਸ਼ਿਪ ’ਚ ਸਨ। ਰਿਤਿਕ ਅਤੇ ਕੰਗਨਾ ਰਣੌਤ ਨੇ ਸਾਲ 2010 ’ਚ ਫ਼ਿਲਮ ‘ਕਾਈਟਸ’ ਅਤੇ 2013 ’ਚ ਫ਼ਿਲਮ ‘ਕ੍ਰਿਸ਼’ ’ਚ ਕੰਮ ਕੀਤਾ ਸੀ।
2016 ’ਚ ਸਾਈਬਰ ਸੇਲ ਨੇ ਰਿਤਿਕ ਦਾ ਲੈਪਟਾਪ ਤੇ ਮੋਬਾਇਲ ਫੋਨ ਜਾਂਚ ਲਈ ਆਪਣੇ ਕਬਜ਼ੇ ’ਚ ਲੈ ਲਏ ਸਨ। ਦਸੰਬਰ 2020 ’ਚ ਇਹ ਮਾਮਲਾ ਮੁੰਬਈ ਪੁਲਸ ਦੇ ਸਾਈਬਰ ਸੇਲ ਤੋਂ ਕ੍ਰਾਈਮ ਇੰਟੈਲੀਜੈਂਟ ਯੂਨਿਟ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਇਸ ਦੀ ਸਿਫਾਰਿਸ਼ ਰਿਤਿਕ ਦੇ ਵਕੀਲ ਨੇ ਮੁੰਬਈ ਦੇ ਪੁਲਸ ਕਮਿਸ਼ਨਰ ਤੋਂ ਕੀਤੀ ਗਈ ਸੀ।
ਜਦੋਂ ਰਿਤਿਕ ਰੌਸ਼ਨ ਵੱਲੋਂ ਦਰਜ ਕਰਵਾਇਆ ਮਾਮਲਾ ਕ੍ਰਾਈਮ ਇੰਟੈਲੀਜੈਂਟ ਯੂਨਿਟ ਨੂੰ ਟਰਾਂਸਫਰ ਕੀਤਾ ਗਿਆ ਤਾਂ ਕੰਗਨਾ ਨੇ ਇਸ ਖ਼ਬਰ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ-ਇਨ੍ਹਾਂ ਦੀ ਦੁੱਖ਼ ਭਰੀ ਕਹਾਣੀ ਫਿਰ ਸ਼ੁਰੂ ਹੋ ਗਈ। ਸਾਡੇ ਬ੍ਰੇਕਅੱਪ ਨੂੰ ਅਤੇ ਉਨ੍ਹਾਂ ਦੇ ਤਲਾਕ ਨੂੰ ਕਈ ਸਾਲ ਬੀਤ ਗਏ ਪਰ ਉਹ ਅੱਗੇ ਵੱਧਣ ਤੋਂ ਮਨ੍ਹਾ ਕਰ ਰਹੇ ਹਨ। ਕਿਸੇ ਦੂਜੀ ਮਹਿਲਾ ਦੇ ਨਾਲ ਰਿਸ਼ਤੇ ’ਚ ਵੀ ਨਹੀਂ ਆਉਣਾ ਚਾਹੁੰਦੇ। ਜਦੋਂ ਮੈਂ ਆਪਣੇ ਨਿੱਜੀ ਜੀਵਨ ’ਚ ਕੁਝ ਉਮੀਦ ਪਾਉਣ ਲਈ ਹਿੰਮਤ ਜੁਟਾਉਂਦੀ ਹਾਂ ਤਾਂ ਉਹ ਫਿਰ ਤੋਂ ਉਹੀਂ ਡਰਾਮਾ ਕਰ ਦਿੰਦੇ ਹਨ। ਰਿਤਿਕ ਕਦੋਂ ਤੱਕ ਰੋਵੇਗਾ ਇਕ ਛੋਟੇ ਜਿਹੇ ਅਫੇਅਰ ਦੇ ਲਈ?
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਦਾ ਪੰਜਾਬੀ ਕਨੈਕਸ਼ਨ
NEXT STORY