ਮੁੰਬਈ (ਬਿਊਰੋ)– ਅਦਾਕਾਰ ਤੇ ਰਾਜਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਥੁਨ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਮਿਥੁਨ ਨੂੰ ਛਾਤੀ ’ਚ ਦਰਦ ਸੀ ਤੇ ਉਹ ਬੇਚੈਨ ਮਹਿਸੂਸ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ।
ਮਿਥੁਨ ਨੂੰ ਹਸਪਤਾਲ ਦਾਖ਼ਲ ਕਰਵਾਇਆ
ਮਿਥੁਨ ਚੱਕਰਵਰਤੀ 73 ਸਾਲਾਂ ਦੇ ਹਨ। ਸ਼ਨੀਵਾਰ ਸਵੇਰੇ ਯਾਨੀ 10 ਫਰਵਰੀ ਨੂੰ ਅਚਾਨਕ ਉਨ੍ਹਾਂ ਨੂੰ ਛਾਤੀ ’ਚ ਦਰਦ ਮਹਿਸੂਸ ਹੋਇਆ। ਥੋੜ੍ਹੀ ਜਿਹੀ ਬੇਚੈਨੀ ਵੀ ਮਹਿਸੂਸ ਕੀਤੀ ਜਾ ਰਹੀ ਸੀ। ਸਿਹਤ ਵਿਗੜਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਸਮੇਂ ਉਨ੍ਹਾਂ ਦੀ ਸਿਹਤ ਕਿਵੇਂ ਹੈ? ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮਿਥੁਨ ਚੱਕਰਵਰਤੀ ਨੂੰ ਹਾਲ ਹੀ ’ਚ ਵੱਕਾਰੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪਦਮ ਭੂਸ਼ਣ ਮਿਲਣ ਤੋਂ ਬਾਅਦ ਉਨ੍ਹਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, ‘‘ਮੈਂ ਇਹ ਪੁਰਸਕਾਰ ਪ੍ਰਾਪਤ ਕਰਕੇ ਖ਼ੁਸ਼ ਹਾਂ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਕਦੇ ਕਿਸੇ ਤੋਂ ਆਪਣੇ ਲਈ ਕੁਝ ਨਹੀਂ ਮੰਗਿਆ। ਬਿਨਾਂ ਮੰਗੇ ਕੁਝ ਪ੍ਰਾਪਤ ਕਰਕੇ ਬੇਹੱਦ ਖ਼ੁਸ਼ੀ ਮਹਿਸੂਸ ਹੁੰਦੀ ਹੈ। ਇਹ ਇਕ ਬਹੁਤ ਹੀ ਅਦਭੁਤ ਤੇ ਵੱਖਰਾ ਅਹਿਸਾਸ ਹੈ। ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ।’’
ਇਹ ਖ਼ਬਰ ਵੀ ਪੜ੍ਹੋ : Top 5 : ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ, ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ
ਮਿਥੁਨ ਨੇ ਅੱਗੇ ਕਿਹਾ, ‘‘ਇੰਨਾ ਪਿਆਰ ਤੇ ਸਤਿਕਾਰ ਦੇਣ ਲਈ ਸਾਰਿਆਂ ਦਾ ਧੰਨਵਾਦ। ਮੈਂ ਇਹ ਐਵਾਰਡ ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰ ਰਿਹਾ ਹਾਂ। ਇਹ ਪੁਰਸਕਾਰ ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਲਈ ਹੈ, ਜਿਨ੍ਹਾਂ ਨੇ ਮੈਨੂੰ ਨਿਰਸਵਾਰਥ ਪਿਆਰ ਦਿੱਤਾ ਹੈ। ਮੇਰਾ ਇਹ ਪੁਰਸਕਾਰ ਸਾਰੇ ਸ਼ੁਭਚਿੰਤਕਾਂ ਨੂੰ ਜਾਂਦਾ ਹੈ।’’
‘ਦਿ ਕਸ਼ਮੀਰ ਫਾਈਲਜ਼’ ਲਈ ਪੁਰਸਕਾਰ ਮਿਲਿਆ
ਵਰਕ ਫਰੰਟ ਦੀ ਗੱਲ ਕਰੀਏ ਤਾਂ 2023 ’ਚ ਮਿਥੁਨ ਨੂੰ ਸੁਮਨ ਘੋਸ਼ ਦੀ ਸੁਪਰਹਿੱਟ ਬੰਗਾਲੀ ਫ਼ਿਲਮ ‘ਕਾਬੁਲੀਵਾਲਾ’ ’ਚ ਦੇਖਿਆ ਗਿਆ ਸੀ। 2022 ’ਚ ਉਨ੍ਹਾਂ ਨੇ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਫ਼ਿਲਮ ’ਚ ਸੇਵਾਮੁਕਤ ਆਈ. ਏ. ਐੱਸ. ਦੀ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ‘ਫ਼ਿਲਮਫੇਅਰ ਐਵਾਰਡ’ ਵੀ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਰਨਾਮ ਭੁੱਲਰ ਦੀ ‘ਖਿਡਾਰੀ’ ਫ਼ਿਲਮ ਨੇ ਕੀਲੇ ਦਰਸ਼ਕ, ਜਾਣੋ ਕੀ ਨੇ ਲੋਕਾਂ ਦੇ ਰੀਵਿਊਜ਼
NEXT STORY