ਮੁੰਬਈ- ਟੀਵੀ ਦੇ ਮਸ਼ਹੂਰ ਅਦਾਕਾਰ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ OTT' ਫੇਮ ਜ਼ੀਸ਼ਾਨ ਖਾਨ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਸੋਮਵਾਰ ਰਾਤ ਨੂੰ ਮੁੰਬਈ ਦੇ ਵਰਸੋਵਾ ਇਲਾਕੇ ਵਿੱਚ ਅਦਾਕਾਰ ਦੀ ਕਾਰ ਇੱਕ ਦੂਜੀ ਗੱਡੀ ਨਾਲ ਬੁਰੀ ਤਰ੍ਹਾਂ ਟਕਰਾ ਗਈ। ਇਹ ਹਾਦਸਾ ਰਾਤ ਨੂੰ ਲਗਭਗ ਸਾਢੇ ਅੱਠ ਵਜੇ ਵਾਪਰਿਆ, ਜਦੋਂ ਜ਼ੀਸ਼ਾਨ ਆਪਣੀ ਕਾਲੇ ਰੰਗ ਦੀ ਕਾਰ ਵਿੱਚ ਵਰਸੋਵਾ, ਅੰਧੇਰੀ ਦੇ ਰਸਤੇ 'ਤੋਂ ਜਾ ਰਹੇ ਸਨ। ਅਚਾਨਕ ਸਾਹਮਣੇ ਤੋਂ ਆ ਰਹੀ ਇੱਕ ਗ੍ਰੇਅ ਰੰਗ ਕਾਰ ਨਾਲ ਉਨ੍ਹਾਂ ਦੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ।

ਏਅਰਬੈਗ ਖੁੱਲ੍ਹੇ, ਵੱਡਾ ਨੁਕਸਾਨ ਟਲਿਆ
ਸੂਤਰਾਂ ਅਨੁਸਾਰ ਟੱਕਰ ਇੰਨੀ ਤੇਜ਼ ਸੀ ਕਿ ਆਸ-ਪਾਸ ਖੜ੍ਹੇ ਲੋਕ ਵੀ ਸਹਿਮ ਗਏ ਅਤੇ ਦੋਵਾਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ੀਸ਼ਾਨ ਖਾਨ ਦੀ ਕਾਰ ਦੇ ਏਅਰਬੈਗ ਤੱਕ ਖੁੱਲ੍ਹ ਗਏ। ਖੁਸ਼ਕਿਸਮਤੀ ਇਹ ਰਹੀ ਕਿ ਅਦਾਕਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ, ਹਾਲਾਂਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਅੰਦਰੋਂ ਹਿਲਾ ਦਿੱਤਾ ਹੈ। ਹਾਦਸੇ ਤੋਂ ਤੁਰੰਤ ਬਾਅਦ ਜ਼ੀਸ਼ਾਨ ਖਾਨ ਨਜ਼ਦੀਕੀ ਪੁਲਸ ਸਟੇਸ਼ਨ ਪਹੁੰਚੇ ਅਤੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਜ਼ੀਸ਼ਾਨ ਖਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

'ਕੁਮਕੁਮ ਭਾਗਿਆ' ਅਤੇ 'ਬਿੱਗ ਬੌਸ OTT' ਤੋਂ ਮਿਲੀ ਸੀ ਪਛਾਣ
ਜ਼ੀਸ਼ਾਨ ਖਾਨ ਨੂੰ ਟੀਵੀ ਸੀਰੀਅਲ 'ਕੁਮਕੁਮ ਭਾਗਿਆ' ਵਿੱਚ ਆਰੀਅਨ ਖੰਨਾ ਦੇ ਕਿਰਦਾਰ ਨਾਲ ਘਰ-ਘਰ ਪਛਾਣ ਮਿਲੀ। ਪਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ 'ਬਿੱਗ ਬੌਸ OTT' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਮਿਲੀ। ਜ਼ੀਸ਼ਾਨ ਆਪਣੇ ਬੇਬਾਕ ਅਤੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹ ਹਾਲ ਹੀ ਵਿੱਚ ਮਿਊਜ਼ਿਕ ਵੀਡੀਓ 'ਤੇਰੀ ਪਰਛਾਈਆਂ' ਵਿੱਚ ਨਜ਼ਰ ਆਏ ਸਨ।
'ਕੇਦਾਰਨਾਥ' ਦੇ 7 ਸਾਲ ਪੂਰੇ : ਲੇਖਿਕਾ ਕਨਿਕਾ ਢਿੱਲੋਂ ਨੇ ਫਿਲਮ ਨੂੰ ਦੱਸਿਆ 'ਭਾਵਨਾਤਮਕ ਤੀਰਥਯਾਤਰਾ'
NEXT STORY