ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨੈਸਮੈਨ ਰਾਜ ਕੁੰਦਰਾ ਨੂੰ ਪਿਛਲੇ ਮਹੀਨੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਦੇ ਐਪ ’ਤੇ ਅਸ਼ਲੀਲ ਸਮੱਗਰੀ ਬਣਾਉਣ ਅਤੇ ਪ੍ਰਸਾਰਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧ ਰਹੀ ਹੈ ਕਈ ਅਦਾਕਾਰਾ ਅਤੇ ਮਾਡਲਜ਼ ਦੇ ਕੁਝ ਹੈਰਾਨ ਕਰਨ ਵਾਲੇ ਦੋਸ਼ ਸਾਹਮਣੇ ਆ ਰਹੇ ਹਨ।
ਪੁਲਸ ਦਾ ਦਾਅਵਾ ਹੈ ਕਿ ਕਥਿਤ ਇਸ ਮਾਮਲੇ ’ਚ ਰਾਜ ਕੁੰਦਰਾ ਮੁੱਖ ਦੋਸ਼ੀਆਂ ’ਚੋਂ ਇਕ ਹਨ। ਨਾਲ ਹੀ ਕੁੰਦਰਾ ’ਤੇ ਦੋਸ਼ ਲੱਗਾ ਹੈ ਕਿ ਔਰਤਾਂ ਨੂੰ ਵੈੱਬ ਸੀਰੀਜ਼ ’ਚ ਭੂਮਿਕਾ ਦੇਣ ਦੇ ਬਹਾਨੇ ਅਸ਼ਲੀਲ ਫਿਲਮਾਂ ਦੇ ਦਲਦਲ ’ਚ ਭੇਜਿਆ ਜਾਂਦਾ ਸੀ। ਕਈ ਮਾਡਲ ਅਤੇ ਅਦਾਕਾਰਾਂ ਨੇ ਇਸ ਦੋਸ਼ ਦੀ ਪੁਸ਼ਟੀ ਕੀਤੀ ਹੈ।
![शिलà¥à¤ªà¤¾ शà¥à¤à¥à¤à¥ सॠशादॠà¤à¤°à¤¨à¥ à¤à¥ लिठहाथ धà¥à¤à¤° पà¥à¤à¥ पड़ॠथॠराठà¤à¥à¤à¤¦à¥à¤°à¤¾](https://i0.wp.com/hindnow.com/wp-content/uploads/2021/07/shilpa-shetty-raj-kundra-1200.jpg)
ਹੁਣ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਇਕ ਹੋਰ ਪੀੜਤਾ ਦਾ ਬਿਆਨ ਦਰਜ ਕੀਤਾ ਹੈ। ਇਕ ਚੈਨਲ ਦੀ ਰਿਪੋਰਟ ਅਨੁਸਾਰ ਪੀੜਤਾ ਨੇ ਮਾਲਵਨੀ ਪੁਲਸ ਸਟੇਸ਼ਨ ’ਚ ਐੱਫ.ਆਈ.ਆਰ ਦਰਜ ਕਰਵਾਈ ਸੀ ਅਤੇ ਹੁਣ ਬੁੱਧਵਾਰ ਨੂੰ ਆਪਣਾ ਬਿਆਨ ਦਰਜ ਕਰਵਾਇਆ। ਆਪਣੇ ਬਿਆਨ ’ਚ ਉਸ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨੇ ਭਰੋਸਾ ਦਿੱਤਾ ਸੀ ਕਿ ਉਸ ਦਾ ਪ੍ਰਾਈਵੇਟ ਪਾਰਟ ਨਹੀਂ ਦਿਖਾਇਆ ਜਾਵੇਗਾ ਕਿਉਂਕਿ ਉਹ ਸਿਰਫ਼ ਇੰਟੀਮੇਟ ਸੀਨਜ਼ ਦੀ ਸ਼ੂਟਿੰਗ ਕਰ ਰਹੀ ਸੀ।
![राठà¤à¥à¤à¤¦à¥à¤°à¤¾ à¤à¥ à¤à¤«à¤¿à¤¸ मà¥à¤ मà¥à¤à¤¬à¤ à¤à¥à¤°à¤¾à¤à¤® बà¥à¤°à¤¾à¤à¤ à¤à¥ मिलॠ'à¤à¥à¤«à¤¿à¤¯à¤¾ à¤à¤²à¤®à¤¾à¤°à¥', हॠसà¤à¤¤à¥ हà¥à¤ à¤à¤](https://i1.wp.com/hindnow.com/wp-content/uploads/2021/07/thequint_2020-03_ff16130c-f566-4db1-a8a6-f22fc82301da_theshilpashetty_64503120_2448106601920889_5147696848761173997_n.jpg)
ਬਾਅਦ ’ਚ ਜਦੋਂ ਪੀੜਤਾ ਨੂੰ ਆਪਣੇ ਇਕ ਦੋਸਤ ਤੋਂ ਪਤਾ ਲੱਗਾ ਕਿ ਉਸ ਦਾ ਅਸ਼ਲੀਲ ਵੀਡੀਓ ਕੁਝ ਦਿਨਾਂ ਲਈ ਐਪ ’ਤੇ ਉਪਲਬਧ ਹੈ। ਪੀੜਤਾ ਨੂੰ ਉਦੋਂ ਅਹਿਸਾਸ ਹੋਇਆ ਕਿ ਪੂਰੀ ਵੀਡੀਓ ਬਿਨਾਂ ਕਿਸੇ ਕੱਟ ਦੇ ਅਪਲੋਡ ਕੀਤੀ ਗਈ ਸੀ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਵੀਡੀਓ ’ਚ ਦਿਖਾਇਆ ਗਿਆ ਸੀ। ਪੀੜਤਾ ਦਾ ਕਹਿਣਾ ਸੀ ਕਿ ਉਸ ਨੇ ਇਕ ਐਗਰੀਮੈਂਟ ’ਤੇ ਸਾਈਨ ਕੀਤੇ ਸੀ ਅਤੇ ਉਸ ਨੂੰ ਸ਼ੂਟਿੰਗ ਲਈ ਕੁਝ ਹਜ਼ਾਰ ਰੁਪਏ ਵੀ ਮਿਲੇ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੂਨਮ ਪਾਂਡੇ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਧੋਖਾਧੜੀ ਅਤੇ ਉਨ੍ਹਾਂ ਦਾ ਫੋਨ ਨੰਬਰ ਲੀਕ ਕਰਨ ਦਾ ਵੀ ਦੋਸ਼ ਲਗਾਇਆ ਸੀ।
ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਕਾਰ ਨੇਹਾ ਕੱਕੜ ਦੀਆਂ ਇਹ ਤਸਵੀਰਾਂ ਵਾਇਰਲ, ਲੋਕਾਂ ਦੇ ਵੀ ਨਿਕਲੇ ਸਾਰੇ ਵਹਿਮ
NEXT STORY