ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਸੈਲਫੀ ਕੁਈਨ ਦੇ ਨਾਂ ਤੋਂ ਮਸ਼ਹੂਰ ਗਾਇਕਾ ਨੇਹਾ ਕੱਕੜ ਅੱਜ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈ। ਨੇਹਾ ਨੇ ਆਪਣੇ ਕਰੀਅਰ 'ਚ ਪਤਾ ਨਹੀਂ ਕਿੰਨੇ ਹਿੱਟ ਗੀਤ ਦਿੱਤੇ ਹਨ। ਅੱਜ ਨੇਹਾ ਕੱਕੜ ਜਿਸ ਮੁਕਾਮ 'ਤੇ ਹੈ ਉੱਥੇ ਤਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਨਾ ਸਿਰਫ਼ ਨੇਹਾ ਕੱਕੜ ਆਪਣੇ ਗੀਤਾਂ ਸਗੋਂ ਆਪਣੇ ਸਟਾਈਲ ਅਤੇ Dressing Sense ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਟਰੇਂਡ ਕਰਨ ਲੱਗ ਜਾਂਦੇ ਹਨ।
![PunjabKesari](https://static.jagbani.com/multimedia/14_00_535344046neha kakkar1-ll.jpg)
'ਇੰਡੀਅਨ ਆਈਡਲ 12' ਦੇ ਸ਼ੋਅ 'ਚੋਂ ਹੋਈ ਗੁੰਮ
ਗੀਤਾਂ ਤੋਂ ਇਲਾਵਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਨੇਹਾ ਕੱਕੜ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' (Indian Idol 12) 'ਚ ਬਤੌਰ ਜੱਜ ਨਜ਼ਰ ਆ ਰਹੀ ਸੀ ਪਰ ਬੀਤੇ ਕਾਫ਼ੀ ਸਮੇਂ ਤੋਂ ਉਹ ਛੁੱਟੀਆਂ 'ਤੇ ਹੈ।
![PunjabKesari](https://static.jagbani.com/multimedia/14_00_524406423neha kakkar7-ll.jpg)
ਉੱਥੇ ਹੀ ਸ਼ੋਅ ਤੋਂ ਗਾਇਬ ਹੋਣ ਦੇ ਪਿੱਛੇ ਲੋਕਾਂ ਨੇ ਉਨ੍ਹਾਂ ਦੀ ਪ੍ਰੈਗਨੈਂਸੀ ਦਾ ਅੰਦਾਜ਼ਾ ਲਗਾਇਆ ਸੀ। ਇਨ੍ਹਾਂ ਖ਼ਬਰਾਂ ਦੌਰਾਨ ਨੇਹਾ ਕੱਕੜ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਲੰਬੇ ਬਰੇਕ ਤੋਂ ਬਾਅਦ ਵਾਪਸ ਕੰਮ 'ਤੇ ਪਰਤਦੀ ਨਜ਼ਰ ਆ ਰਹੀ ਹੈ ਪਰ ਉਹ ਅਜੇ 'ਇੰਡੀਅਨ ਆਈਡਲ 12' 'ਚ ਵਾਪਸੀ ਨਹੀਂ ਕਰ ਰਹੀ ਹੈ ਸਗੋਂ ਉਹ ਆਪਣੇ ਸ਼ੋਅਜ਼ ਕਰ ਰਹੀ ਹੈ।
![PunjabKesari](https://static.jagbani.com/multimedia/14_00_533781472neha kakkar2-ll.jpg)
ਤਸਵੀਰਾਂ ਨੂੰ ਸਾਂਝਾ ਕਰਦਿਆਂ ਨੇਹਾ ਕੱਕੜ ਨੇ ਲਿਖੀ ਖ਼ਾਸ ਕੈਪਸ਼ਨ
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਨੂੰ ਸਾਂਝਾ ਕਰਦਿਆਂ ਨੇਹਾ ਕੱਕੜ ਨੇ ਕੈਪਸ਼ਨ 'ਚ ਲਿਖਿਆ, ''ਕਿਵੇਂ ਜਰਨੀ ਸ਼ੁਰੂ ਹੋਈ Verses ਕਿਸ ਤਰ੍ਹਾਂ ਇਹ ਖ਼ਤਮ ਹੁੰਦਾ ਹੈ। ਗੁੱਡ ਮਾਰਨਿੰਗ...ਓਕੇ ਬਾਏ।' ਇਨ੍ਹਾਂ ਸਾਰੀਆਂ ਤਸਵੀਰਾਂ 'ਚ ਨੇਹਾ ਕੱਕੜ ਜਹਾਜ਼ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/14_00_532062783neha kakkar3-ll.jpg)
ਨੇਹਾ ਕੱਕੜ ਨੇ ਲਿਆ ਅਹਿਮ ਫ਼ੈਸਲਾ
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 60 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ ਪਰ ਹੁਣ ਨੇਹਾ ਕੱਕੜ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੁਝ ਲੋਕਾਂ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰੇਗੀ। ਉਹ ਹੁਣ ਸਿਰਫ਼ ਉਨ੍ਹਾਂ ਲੋਕਾਂ ਨੂੰ ਫਾਲੋ ਕਰੇਗੀ, ਜਿਨ੍ਹਾਂ ਨੂੰ ਉਹ ਜਾਣਦੀ ਹੈ।
![PunjabKesari](https://static.jagbani.com/multimedia/14_00_529875467neha kakkar4-ll.jpg)
ਪੋਸਟ ਸਾਂਝੀ ਕਰਕੇ ਲਿਖੀ ਇਹ ਗੱਲ
ਨੇਹਾ ਕੱਕੜ ਨੇ ਪੋਸਟ 'ਚ ਲਿਖਿਆ, ''ਸੌਰੀ, ਪਿਛਲੇ ਸਮੇਂ 'ਚ ਕੁਝ ਮਾੜੇ ਅਨੁਭਵ ਕਾਰਨ ਮੈਂ ਆਪਣੇ ਇੰਸਟਾਗ੍ਰਾਮ ਤੋਂ ਕੁਝ ਲੋਕਾਂ ਨੂੰ ਅਨਫਾਲੋ ਕਰਨ ਦੀ ਯੋਜਨਾ ਬਣਾਈ ਹੈ। ਮੈਂ ਸਿਰਫ਼ ਉਨ੍ਹਾਂ ਲੋਕਾਂ ਨੂੰ ਫਾਲੋ ਕਰਾਂਗੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਅਤੇ ਰੋਜ਼ਾਨਾ ਮਿਲਦੀ ਹਾਂ ਜਾਂ ਉਨ੍ਹਾਂ ਨਾਲ ਰੋਜ਼ਾਨਾ ਕੰਮ ਕਰਦੀ ਹਾਂ। ਸੌਰੀ ਜੇਕਰ ਇਸ ਨਾਲ ਤੁਹਾਨੂੰ ਬੁਰਾ ਲੱਗੇ ਤਾਂ ਕਿਸੇ ਲਈ ਮੇਰੇ ਮਨ 'ਚ ਕੋਈ ਸ਼ਿਕਾਇਤ ਨਹੀਂ ਹੈ ਪਰ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
![PunjabKesari](https://static.jagbani.com/multimedia/14_00_528156522neha kakkar5-ll.jpg)
ਨੇਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗਾਣਾ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਟਾਈਟਲ '2 ਫੋਨ' ਹੈ। ਇਸ ਗੀਤ 'ਚ ਜੈਸਮੀਨ ਭਸੀਨ ਅਤੇ ਅਲੀ ਗੋਨੀ ਫਿਚਰ ਕਰਦੇ ਨਜ਼ਰ ਆਏ। ਨੇਹਾ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਦਾ ਹੈ।
![PunjabKesari](https://static.jagbani.com/multimedia/14_00_526593980neha kakkar6-ll.jpg)
![PunjabKesari](https://static.jagbani.com/multimedia/14_00_522694473neha kakkar8-ll.jpg)
ਨੋਟ - ਨੇਹਾ ਕੱਕੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਉੱਲੂ ਡਿਜੀਟਲ ਦੇ ਸੀ. ਈ. ਓ. ਖ਼ਿਲਾਫ਼ ਕੇਸ, ਮਹਿਲਾ ਨੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼
NEXT STORY