ਮੁੰਬਈ : ਮੰਨੀ-ਪ੍ਰਮੰਨੀ ਅਦਾਕਾਰਾ ਦਿਵਿਆ ਦੱਤਾ ਦੀ ਮਾਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। 'ਚਾਕ ਐਂਡ ਡਸਟਰ' ਫਿਲਮ 'ਚ ਉਨ੍ਹਾਂ ਦੀ ਸਹਿ ਅਦਾਕਾਰਾ ਜੂਹੀ ਚਾਵਲਾ ਨੇ ਟਵਿਟਰ 'ਤੇ ਇਹ ਖ਼ਬਰ ਸਾਂਝੀ ਕੀਤੀ।
ਜੂਹੀ ਨੇ ਲਿਖਿਆ, ''ਦਿਵਿਆ ਦੱਤਾ ਦੀ ਮਾਂ ਬਾਰੇ ਸੁਣ ਕੇ ਵਾਕਈ ਦੁਖੀ ਹਾਂ। ਅੱਜ ਉਨ੍ਹਾਂ ਦੀ ਦਿਹਾਂਤ ਹੋ ਗਿਆ। ਪਰਮਾਤਮਾ ਦਿਵਿਆ ਨੂੰ ਹਿੰਮਤ ਦੇਵੇ।''
ਜ਼ਿਕਰਯੋਗ ਹੈ ਕਿ ਦੋਹਾਂ ਅਭਿਨੇਤਰੀਆਂ ਨੇ ਇਸ ਤੋਂ ਪਹਿਲਾਂ ਵੀ ਪੰਜਾਬੀ ਫਿਲਮ 'ਦੇਸ ਹੋਇਆ ਪਰਦੇਸ' ਵਿਚ ਇਕੱਠਿਆਂ ਕੰਮ ਕੀਤਾ ਹੈ। ਖੈਰ, ਦਿਵਿਆ ਦੀ ਮਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
'ਸੁਲਤਾਨ' ਦੀ ਨਵੀਂ ਲੁਕ 'ਚ ਸਲਮਾਨ ਨੇ ਦਿਖਾਈ ਆਪਣੀ ਮਸਕੁਲਰ ਬਾਡੀ
NEXT STORY