ਮੁੰਬਈ: ਇਕ ਦਿਨ ਪਹਿਲਾਂ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਰਿਪਡ ਜੀਨਸ ’ਚ ਦੇਖ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ ਜਾਵੇਗਾ। ਇਸ ’ਤੇ ਔਰਤਾਂ ਪ੍ਰਤੀਕਿਰਿਆ ਦੇ ਰਹੀਆਂ ਹਨ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਤੋਂ ਬਾਅਦ ਹੁਣ ਅਦਾਕਾਰਾ ਗੁੱਲ ਪਨਾਗ ਨੇ ਵੀ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ।
ਟਵਿਟਰ ਯੂਜਰਸ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਜਜਮੈਂਟਲ ਦੱਸਿਆ ਹੈ। ਗੁਲ ਪਨਾਗ ਨੇ ਵੀ ਟਵਿਟਰ ’ਤੇ ਸੀ.ਐੱਮ. ਦੀ ਆਲੋਚਨਾ ਕੀਤੀ ਹੈ। ਸੀ.ਐੱਮ. ਤੀਰਥ ਸਿੰਘ ਰਾਵਤ ਦੇਹਰਾਦੂਨ ’ਚ ਇਕ ਵਰਕਸ਼ਾਪ ’ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਰਿਪਡ ਜੀਨਸ ਪਹਿਨਣ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਉਹ ਬੱਚਿਆਂ ਨੂੰ ਘਰ ’ਚ ਸਹੀ ਮਾਹੌਲ ਨਹੀਂ ਦੇ ਪਾਉਣਗੀਆਂ।
ਗੁਲ ਪਨਾਗ ਨੇ ਧੀ ਨਾਲ ਰਿਪਡ ਜੀਨਸ ’ਚ ਸਾਂਝੀ ਕੀਤੀ ਤਸਵੀਰ
ਇਸ ’ਤੇ ਗੁਲ ਪਨਾਗ ਨੇ ਬਿਨ੍ਹਾਂ ਉਨ੍ਹਾਂ ਦਾ ਨਾਂ ਲਏ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ ਅਤੇ ਇਕ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ’ਚ ਗੁਲ ਪਨਾਗ ਅਤੇ ਉਨ੍ਹਾਂ ਦੀ ਧੀ ਨੇ ਰਿਪਡ ਜੀਨਸ ਪਹਿਨੀ ਹੋਈ ਹੈ। ਇਸ ਤਸਵੀਰ ’ਚ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਧੀ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਗੁਲ ਨੇ ਦੋ ਟਵੀਟ ਕੀਤੇ। ਪਹਿਲੇ ਟਵੀਟ ’ਚ ਧੀ ਦੇ ਨਾਲ ਸੈਲਫੀ ਸਾਂਝੀ ਕੀਤੀ ਹੈ ਅਤੇ ਦੂਜੇ ਟਵੀਟ ’ਚ ਉਨ੍ਹਾਂ ਨੇ ਲਿਖਿਆ-‘ਰਿਪਡ ਜੀਨਸ ਲੈ ਕੇ ਆਓ’।
ਗੁਲ ਪਨਾਗ ਦੇ ਇਸ ਟਵੀਟ ’ਤੇ ਇਕ ਪ੍ਰਸ਼ੰਸਕ ਨੇ ਲਿਖਿਆ- ਇਹ ਕਾਫ਼ੀ ਕੰਫਰਟੇਬਲ ਹੁੰਦੀ ਹੈ? ਇਸ ’ਤੇ ਗੁਲ ਪਨਾਗ ਨੇ ਪ੍ਰਤੀਕਿਰਿਆ ਦਿੱਤੀ, ‘ਇਹ 11 ਸਾਲ ਪੁਰਾਣੀ ਜੀਨਸ ਹੈ। ਇਸ ਲਈ ਖ਼ਰਾਬ ਹੋ ਗਈ। ਨਹੀਂ-ਨਹੀਂ ਫਟ ਗਈ। ਗੁਲ ਪਨਾਗ ਦੇ ਨਾਲ ਕਈ ਪ੍ਰਸ਼ੰਸਕਾਂ (ਔਰਤਾਂ) ਰਿਪਡ ਜੀਨਸ ’ਚ ਆਪਣੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕਰ ਰਹੀਆਂ ਹਨ। ਟਵਿਟਰ ’ਤੇ ਅੱਜ ਸਵੇਰੇ ਤੋਂ ‘ਹੈਸ਼ਟੈਗ ਰਿਪਡ ਜੀਨਸ ਟਵਿਟਰ’ ਟਰੈਂਡ ਕਰ ਰਿਹਾ ਹੈ।
ਨੋਟ - ਗੁਲ ਪਨਾਗ ਵਲੋਂ ਉੱਤਰਾਖੰਡ ਦੇ ਸੀ. ਐਮ. ਤੀਰਥ ਸਿੰਘ ਰਾਵਤ ਨੂੰ ਦਿੱਤੇ ਜਵਾਬ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਕਰਨ ਔਜਲਾ ਦਾ ਪ੍ਰਸ਼ੰਸਕਾਂ ਲਈ ਖ਼ਾਸ ਸਰਪ੍ਰਾਈਜ਼, ਛਿੜੀ ਨੌਜਵਾਨਾਂ 'ਚ ਚਰਚਾ
NEXT STORY